ਨਹੁੰ-ਮਾਸ ਦਾ ਹਿੱਸਾ ਹੈ ਅਕਾਲੀ ਦਲ-ਭਾਜਪਾ ਦਾ ਗੱਠਜੋਡ਼-ਧਮਿੰਦਰ ਟੋਨੀ
ਫਗਵਾਡ਼ਾ, 25 ਨਵੰਬਰ (ਅਸ਼ੋਕ ਕੁਮਾਰ ਵਾਲੀਆ)-6 ਸਾਲ ਬਾਅਦ ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਹੋਏ ਗੱਠਜੋਡ਼ ਨੂੰ ਪੰਜਾਬ ਦੇ ਹਲਾਤਾਂ ਦੇ ਤਹਿਤ ਇੱਕ ਮਹੱਤਵਪੂਰਨ ਇਤਿਹਾਸਿਕ ਗੱਠਜੋਡ਼ ਕਰਾਰ ਦਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ ਉਦਯੋਗ ਵਿੰਗ ਦੇ ਸੂਬਾ ਜਰਨਲ ਸਕੱਤਰ ਧਰਮਿੰਦਰ ਕੁਮਾਰ ਟੋਨੀ ਨੇ ਕਿਹਾ ਕਿ ਡਬਲ ਇੰਜਨ ਦੀ ਸਰਕਾਰ ਪੰਜਾਬ ਦੀ ਜਵਾਨੀ ਨੂੰ ਬਚਾਉਣ ਦੀ ਕੋਸ਼ਿਸ਼ ਕਰੇਗੀ ਤੇ ਗੈਂਗਸਟਰ ਕਲਚਰ ਨੂੰ ਜਡ਼੍ਹੋਂ ਪੁੱਟ ਦੇਵੇਗੀ। ਟੋਨੀ ਨੇ ਕਿਹਾ ਕਿ ਜਦੋਂ ਵੀ ਬੀਜੇਪੀ-ਅਕਾਲੀ ਦਲ ਗੱਠਜੋਡ਼ ਦੀ ਸਰਕਾਰ ਪੰਜਾਬ ਵਿਚ ਰਹੀ ਹੈ, ਪੰਜਾਬ ਹਮੇਸ਼ਾ ਤਰੱਕੀ ਦੀ ਰਾਹ ’ਤੇ ਰਿਹਾ ਹੈ।
ਅਜੀਤ ਡੈਸਕ
26-11-2026