27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਥਾਣਾ ਤਲਵੰਡੀ ਚੌਧਰੀਆਂ ਅਧੀਨ ਪੈਂਦੇ ਪਿੰਡਾਂ ’ਚ ਚੋਰਾਂ ਨੇ ਮਚਾਈ ਹਾਹਾਕਾਰ ਲਗਾਤਾਰ ਮੋਟਰਾਂ ਹੋ ਰਹੀਆਂ ਚੋਰੀ

ਫੱਤੂਢੀਂਗਾ, 26 ਨਵੰਬਰ (ਬਲਜੀਤ ਸਿੰਘ)-ਥਾਣਾ ਤਲਵੰਡੀ ਚੌਧਰੀਆਂ ਅਧੀਨ ਪੈਂਦੇ ਪਿੰਡ ਬਾਜਾ, ਬੂਡ਼ੇਵਾਲ, ਕੁਤਬੇਵਾਲ ’ਚ ਰਾਤ ਸਮੇਂ ਚੋਰਾਂ ਵਲੋਂ ਲਗਾਤਾਰ ਚੋਰੀਆਂ ਕਰਨ ਦਾ ਸਿਲਸਿਲਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ, ਜਿਸ ਕਾਰਨ ਕਿਸਾਨ ਚੋਰੀਆਂ ਤੋਂ ਪ੍ਰੇਸ਼ਾਨ ਹੋ ਰਹੇ ਹਨ। ਜਾਣਕਾਰੀ ਦਿੰਦਿਆਂ ਕਿਸਾਨ ਦਿਆਲ ਸਿੰਘ ਵਾਸੀ ਕੁਤਬੇਵਾਲ, ਸ਼ਿੰਦਰ ਸਿੰਘ ਕੁਤਬੇਵਾਲ, ਜਸਬੀਰ ਸਿੰਘ ਕੁਤਬੇਵਾਲ ਨੇ ਦੱਸਿਆ ਕਿ ਇਕ ਹਫ਼ਤੇ ’ਚ ਉਨ੍ਹਾਂ ਦੀ ਇਕ ਤੋਂ ਬਾਅਦ ਇਕ ਮੋਟਰ ਚੋਰੀ ਹੋਈ ਹੈ।

ਅਜੀਤ ਡੈਸਕ 27-11-2026
ਫੱਤੂਢੀਂਗਾ, 26 ਨਵੰਬਰ (ਬਲਜੀਤ ਸਿੰਘ)-ਥਾਣਾ ਤਲਵੰਡੀ ਚੌਧਰੀਆਂ ਅਧੀਨ ਪੈਂਦੇ ਪਿੰਡ ਬਾਜਾ, ਬੂਡ਼ੇਵਾਲ, ਕੁਤਬੇਵਾਲ ’ਚ ਰਾਤ ਸਮੇਂ ਚੋਰਾਂ ਵਲੋਂ ਲਗਾਤਾਰ ਚੋਰੀਆਂ ਕਰਨ ਦਾ ਸਿਲਸਿਲਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ, ਜਿਸ ਕਾਰਨ ਕਿਸਾਨ ਚੋਰੀਆਂ ਤੋਂ ਪ੍ਰੇਸ਼ਾਨ ਹੋ ਰਹੇ ਹਨ। ਜਾਣਕਾਰੀ ਦਿੰਦਿਆਂ ਕਿਸਾਨ ਦਿਆਲ ਸਿੰਘ ਵਾਸੀ ਕੁਤਬੇਵਾਲ, ਸ਼ਿੰਦਰ ਸਿੰਘ ਕੁਤਬੇਵਾਲ, ਜਸਬੀਰ ਸਿੰਘ ਕੁਤਬੇਵਾਲ ਨੇ ਦੱਸਿਆ ਕਿ ਇਕ ਹਫ਼ਤੇ ’ਚ ਉਨ੍ਹਾਂ ਦੀ ਇਕ ਤੋਂ ਬਾਅਦ ਇਕ ਮੋਟਰ ਚੋਰੀ ਹੋਈ ਹੈ। ਜਿਸ ਕਾਰਨ ਉਨ੍ਹਾਂ ਦਾ ਕਰੀਬ ਹਰੇਕ ਕਿਸਾਨ ਦਾ 30 ਤੋਂ 35 ਹਜ਼ਾਰ ਦਾ ਨੁਕਸਾਨ ਹੋਇਆ ਹੈ। ਇਸ ਤਰ੍ਹਾਂ ਹੀ ਹੀਰਾ ਸਿੰਘ ਵਾਸੀ ਬੂਡ਼ੇਵਾਲ ਨੇ ਦੱਸਿਆ ਕਿ ਉਨ੍ਹਾਂ ਦੀਆਂ 2 ਮੋਟਰਾਂ ਚੋਰੀ ਹੋਈਆਂ ਹਨ। ਸਾਬਕਾ ਸਰਪੰਚ ਗੁਰਦੀਪ ਸਿੰਘ ਨੇ ਦੱਸਿਆ ਕਿ ਪਿੰਡ ਬਾਜਾ ਦੇ ਕਿਸਾਨਾਂ ਦੇ ਪਾਣੀ ਵਾਲੇ ਇੰਜਨ , ਸੋਲਰ ਮੋਟਰਾਂ ਚੋਰੀ ਹੋ ਰਹੀਆਂ ਹਨ ਪਰ ਪੁਲਿਸ ਦੀ ਰਾਤ ਸਮੇਂ ਦੀ ਗਸ਼ਤ ਨਾ ਹੋਣ ਕਰਕੇ ਚੋਰਾਂ ਦੇ ਹੌਂਸਲੇ ਬੁਲੰਦ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਜਦ ਪੁਲਿਸ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਜਾਂਦੀ ਹੈ ਤਾਂ ਉਹ ਪੁਲਿਸ ਥਾਣੇ ’ਚ ਨਫ਼ਰੀ ਘੱਟ ਹੋਣ ਸਬੰਧੀ ਕਹਿ ਕੇ ਟਾਲ ਦਿੰਦੇ ਹਨ। ਉਨ੍ਹਾਂ ਪੰਜਾਬ ਸਰਕਾਰ ਤੇ ਜ਼ਿਲ੍ਹਾ ਪੁਲਿਸ ਮੁਖੀ ਤੋਂ ਮੰਗ ਕੀਤੀ ਹੈ ਕਿ ਪੁਲਿਸ ਥਾਣਿਆਂ ’ਚ ਮੁਲਾਜ਼ਮਾਂ ਦੀ ਨਫ਼ਰੀ ਪੂਰੀ ਕੀਤੀ ਜਾਵੇ ਤੇ ਰਾਤ ਸਮੇਂ ਪਿੰਡਾਂ ਵਿਚ ਗਸ਼ਤ ਤੇਜ਼ ਕੀਤੀ ਜਾਵੇ।
ਪਿਛਲੀ ਖ਼ਬਰ ਇਮਾਨਦਾਰੀ ਅਜੇ ਵੀ ਜ਼ਿੰਦਾ ਹੈ ਨਡਾਲਾ ਦੇ ਸੁਰਿੰਦਰ ਸਿੰਘ ਸ਼ਿਪਰਾ ਨੇ ਮਿਸਾਲ ਕੀਤੀ ਕਾਇਮ ਅਗਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਧੂਮਧਾਮ ਨਾਲ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।