ਪਿੰਡ ਰਾਮਗਡ਼੍ਹ ’ਚ 30 ਨਵੰਬਰ ਨੂੰ ਹੋ ਰਹੀ ਕਾਂਗਰਸ ਰੈਲੀ ਨੂੰ ਸਫਲ ਬਣਾਇਆ ਜਾਵੇਗਾ-ਅਮਰੀਕ ਸਿੰਘ ਬੋਪਾਰਾਏ
ਭੁਲੱਥ, 28 ਨਵੰਬਰ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਭੁਲੱਥ ਤੋਂ ਥੋਡ਼੍ਹੀ ਦੂਰੀ ’ਤੇ ਪੈਂਦੇ ਪਿੰਡ ਰਾਮਗਡ਼੍ਹ ਵਿਖੇ ਹਲਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 30 ਨਵੰਬਰ ਸੋਮਵਾਰ ਨੂੰ ਹੋ ਰਹੀ ਕਾਂਗਰਸੀ ਰੈਲੀ ਨੂੰ ਪੂਰੀ ਤਰ੍ਹਾਂ ਸਫਲ ਬਣਾਇਆ ਜਾਵੇਗਾ । ਇਹ ਪ੍ਰਗਟਾਵਾ ਕਰਦਿਆਂ ਕਾਂਗਰਸੀ ਆਗੂ ਅਮਰੀਕ ਸਿੰਘ ਬੋਪਾਰਾਏ ਆਲ ਇੰਡੀਆ ਕਾਂਗਰਸ ਵਿੰਗ ਦੇ ਸੀਨੀਅਰ ਜਨਰਲ ਸਕੱਤਰ ਪੰਜਾਬ ਨੇ ਕਿਹਾ , ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇ ਨਜ਼ਰ ਪਿੰਡ ਰਾਮਗਡ਼੍ਹ ਵਿਖੇ ਕਾਂਗਰਸੀ ਰੈਲੀ ਕੀਤੀ ਜਾ ਰਹੀ ਹੈ।
ਅਜੀਤ ਡੈਸਕ
29-11-2026