03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2017

ਮਲੋਟ ਅਤੇ ਲੰਬੀ ਦਾ 'ਆਪ' ਫ਼ਾਊਾਡਰ ਕਨਵੀਨਰ ਕਾਂਗਰਸ ਵਿਚ ਸ਼ਾਮਿਲ <br/>

ਅਜੀਤ ਡੈਸਕ 21-01-2017
ਮਲੋਟ, 20 ਜਨਵਰੀ (ਗੁਰਮੀਤ ਸਿੰਘ ਮੱਕੜ)-'ਆਪ' ਦੇ ਮਲੋਟ ਅਤੇ ਲੰਬੀ ਦੇ ਫ਼ਾਊਾਡਰ ਕਨਵੀਨਰ ਸੁਦਰਸ਼ਨ ਸੱਚਦੇਵਾ ਆਪਣੀ ਪੂਰੀ ਟੀਮ ਨਾਲ ਅੱਜ ਯੁਵਰਾਜ ਰਣਇੰਦਰ ਸਿੰਘ ਦੀ ਮੌਜੂਦਗੀ ਵਿਚ ਆਪ ਨੂੰ ਛੱਡ ਕੇ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏ | ਯੁਵਰਾਜ ਰਣਇੰਦਰ ਸਿੰਘ ਨੇ ਪਾਰਟੀ ਵਿਚ ਉਨ੍ਹਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਚੋਣ ਪ੍ਰਚਾਰ ਦੀ ਲਈ ਸੋਸ਼ਲ ਮੀਡੀਆ ਦਾ ਮੈਂਬਰ ਨਿਯੁਕਤ ਕਰ ਦਿੱਤਾ ਅਤੇ ਉਨ੍ਹਾਂ ਨੂੰ ਸੋਸ਼ਲ ਮੀਡੀਆ ਦੇ ਕਾਂਗਰਸ ਦੇ ਲਈ ਪ੍ਰਚਾਰ ਕਰਨ ਦੀ ਜ਼ਿੰਮੇਵਾਰੀ ਸੌਾਪ ਦਿੱਤੀ | ਸੁਦਰਸ਼ਨ ਸੱਚਦੇਵਾ ਨੇ ਯੁਵਰਾਜ ਰਣਇੰਦਰ ਸਿੰਘ ਨੂੰ ਵਿਸ਼ਵਾਸ਼ ਦਿਵਾਇਆ ਕਿ ਉਨ੍ਹਾਂ ਨੂੰ ਸੌਾਪੀ ਗਈ ਜ਼ਿੰਮੇਵਾਰੀ ਉਹ ਤਨਦੇਹੀ ਨਾਲ ਨਿਭਾਉਣਗੇ ਅਤੇ ਕਾਂਗਰਸ ਨੂੰ ਜਿਤਾਉਣ ਲਈ ਸੋਸ਼ਲ ਮੀਡੀਆ ਤੇ ਜ਼ੋਰਦਾਰ ਪ੍ਰਚਾਰ ਕਰਨਗੇ | ਇਸ ਮੌਕੇ ਤੇ ਕਾਂਗਰਸੀ ਆਗੂ ਵਰਿੰਦਰਪਾਲ ਸਿੰਘ ਬਜਾਜ, ਡਾ: ਹੰਸ ਰਾਜ ਕੱਕੜ, ਦੀਪ ਬਜਾਜ, ਜਗਪਾਲ ਸਿੰਘ ਅਬੁਲਖੁਰਾਣਾ ਆਦਿ ਕਾਂਗਰਸੀ ਆਗੂ ਹਾਜ਼ਰ ਸਨ |

ਪਿਛਲੀ ਖ਼ਬਰ 15 ਟਕਸਾਲੀ ਅਕਾਲੀ ਪਰਿਵਾਰਾਂ ਨੇ ਰਣਇੰਦਰ ਦੀ ਮੌਜੂਦਗੀ 'ਚ ਕਾਂਗਰਸ ਦਾ ਹੱਥ ਫੜਿਆ <br/> ਅਗਲੀ ਖ਼ਬਰ ਕੱਖਾਂਵਾਲੀ ਢਾਣੀਆਂ ਦੇ 142 ਪਰਿਵਾਰ ਅਕਾਲੀ ਦਲ ਛੱਡ ਕੇ ਕਾਂਗਰਸ ਵਿਚ ਸ਼ਾਮਿਲ <br/>