02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2019

ਦੀਵਾ ਮੇਰਾ ਏਕੁ ਨਾਮੁ

ਅਜੀਤ ਡੈਸਕ 27-10-2019

• ਡਾ: ਸਰਬਜੀਤ ਕੌਰ ਸੰਧਾਵਾਲੀਆ •
ਦੀਵਾਲੀ ਦੀ ਰਾਤ ਹੈ ਹਰ ਪਾਸੇ ਖੇੜਾ
ਜਗਮਗ ਜਗਮਗ ਹੋ ਰਿਹਾ ਧਰਤੀ ਦਾ ਵਿਹੜਾ |
ਆਪਣੇ ਵੀ ਤਾਂ ਜਿਸਮ ਨੇ ਮਿੱਟੀ ਦੇ ਦੀਵੇ,
ਓਹੀ ਦੀਵਾ ਜਗ ਰਿਹਾ ਜੋ ਚਾਨਣ ਪੀਵੇ |
ਇਸ ਦੀਵੇ ਦੇ ਨੂਰ ਨੂੰ ਫਿਰ ਝੱਲੇ ਕਿਹੜਾ...
ਅੰਬਰ ਦੇ ਵਿਚ ਟਹਿਕਦੇ ਤਾਰੇ ਹੀ ਤਾਰੇ,
ਅਸੀਂ ਨਜ਼ਰ ਵਿਚ ਭਰ ਲਏ ਸਾਰੇ ਦੇ ਸਾਰੇ,
ਸਾਡਾ ਮੱਸਿਆ ਨਾਲ ਨਾ ਹੁਣ ਝਗੜਾ ਝੇੜਾ....
ਚਾਨਣ ਦੀ ਕੋਈ ਜਾਤ ਨਹੀਂ ਇਹ ਸਭ ਦਾ ਸਾਂਝਾ,
ਰੂਹਾਨੀ ਪ੍ਰਕਾਸ਼ ਤੋਂ ਕੋਈ ਰਹੇ ਨਾ ਵਾਂਝਾ,
ਅੰਦਰ ਸਭ ਦੇ ਹੋ ਜਾਏ ਖ਼ੁਸ਼ੀਆਂ ਦਾ ਡੇਰਾ...
ਰੱਬ ਕਰੇ ਦੀਪਾਵਲੀ ਰੂਹ ਵਿਚ ਸਮਾਵੇ,
ਦਿਲ ਦੇ ਅੰਦਰ ਪਿਆਰ ਦਾ ਇਹ ਦੀਪ ਜਗਾਵੇ,
ਬੁੱਕਲ ਦੇ ਵਿਚ ਲੈ ਲਵੇ ਕੋਈ ਸੋਨ ਸਵੇਰਾ...
ਅੰਦਰੋਂ ਬਾਹਰੋਂ ਰੌਸ਼ਨੀ ਦੇ ਨਾਲ ਨਹਾਈਏ,
ਪੀ ਕੇ ਸੁੱਚੀ ਚਾਨਣੀ ਆਪਾਂ ਨਸ਼ਿਆਈਏ,
ਚਾਰੇ ਪਾਸੇ ਵਲ ਲਈਏ ਕਿਰਨਾਂ ਦਾ ਘੇਰਾ
ਨਫ਼ਰਤ ਰੂਪੀ ਕਾਲਖ਼ਾਂ ਦਾ ਢਾਈਏ ਡੇਰਾ... |

ਪਿਛਲੀ ਖ਼ਬਰ ਦੀਵਾਲੀ ਅੰਮਿ੍ਤਸਰ ਦੀ... ਅਗਲੀ ਖ਼ਬਰ ਦੀਵਾਲੀ ਇੰਝ ਮਨਾਈਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।