03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-02-2020

ਦਿੱਲੀ ਚੋਣ ਨਤੀਜੇ : ਰੁਝਾਨਾਂ 'ਚ ਬਹੁਮਤ ਕਾਰਨ 'ਆਪ' ਉਤਸ਼ਾਹਿਤ, ਸੰਜੇ ਸਿੰਘ ਬੋਲੇ- ਅੱਜ ਸਾਰਾ ਹਿੰਦੁਸਤਾਨ ਜਿੱਤ ਗਿਆ

ਅਜੀਤ ਡੈਸਕ 11-02-2020

 ਨਵੀਂ ਦਿੱਲੀ, 11 ਫਰਵਰੀ- ਦਿੱਲੀ ਵਿਧਾਨ ਸਭਾ ਚੋਣ ਨਤੀਜਿਆਂ ਦੇ ਰੁਝਾਨਾਂ 'ਚ 'ਆਪ' ਨੂੰ ਵੱਡੀ ਲੀਡ ਮਿਲਣ ਤੋਂ ਬਾਅਦ ਪਾਰਟੀ ਨੇਤਾ ਸੰਜੇ ਸਿੰਘ ਬੇਹੱਦ ਉਤਸ਼ਾਹਿਤ ਨਜ਼ਰ ਆਏ। ਉਨ੍ਹਾਂ ਨੇ ਪਾਰਟੀ ਦਫ਼ਤਰ 'ਚ ਵਰਕਰਾਂ ਵਲੋਂ ਮਨਾਏ ਜਾ ਰਹੇ ਜਸ਼ਨ ਵਿਚਾਲੇ ਕਿਹਾ ਕਿ ਅੱਜ ਸਾਰਾ ਹਿੰਦੁਸਤਾਨ ਜਿੱਤ ਗਿਆ। ਸੰਜੇ ਸਿੰਘ ਨੇ ਪਾਰਟੀ ਦਫ਼ਤਰ 'ਚ ਵਰਕਰਾਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਭਾਜਪਾ ਨੇ ਕੇਜਰੀਵਾਲ ਨੂੰ ਅੱਤਵਾਦੀ ਬਣਾਇਆ ਸੀ। ਕੇਜਰੀਵਾਲ ਅੱਤਵਾਦੀ ਨਹੀਂ, ਬਲਕਿ ਕੱਟੜ ਦੇਸ਼ ਭਗਤ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦੀ ਅਗਵਾਈ 'ਚ ਪਾਰਟੀ ਦੀ ਇਤਿਹਾਸਕ ਜਿੱਤ ਹੋਈ ਹੈ। ਦਿੱਲੀ ਨੇ ਦੱਸ ਦਿੱਤਾ ਹੈ ਕਿ ਸਿਰਫ਼ ਮੁੱਦਿਆਂ ਦੀ ਸਿਆਸਤ ਹੋਵੇਗੀ। ਦਿੱਲੀ 'ਚ ਨਫ਼ਰਤ ਦੀ ਸਿਆਸਤ ਦੀ ਹਾਰ ਹੋਈ ਹੈ। ਭਾਜਪਾ ਸਾਰੀ ਤਾਕਤ ਲਾਉਣ ਦੇ ਬਾਵਜੂਦ ਵੀ ਦਿੱਲੀ 'ਚ ਹਾਰ ਗਈ।

ਪਿਛਲੀ ਖ਼ਬਰ ਦਿੱਲੀ ਵਿਧਾਨ ਸਭਾ ਚੋਣ ਨਤੀਜੇ : ਸ਼ਾਲੀਮਾਰ ਬਾਗ ਅਤੇ ਤ੍ਰੀ ਨਗਰ ਹਲਕਿਆਂ ਤੋਂ ਆਮ ਆਦਮੀ ਪਾਰਟੀ ਦੀ ਜਿੱਤ ਅਗਲੀ ਖ਼ਬਰ ਆਪ ਵਿਧਾਇਕਾ ਨੇ ਮੱਥਾ ਟੇਕ ਕੇ ਕੀਤਾ ਸ਼ੁਕਰਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।