02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-01-2024

ਸਾਹਿਬ-ਏ-ਕਮਾਲ

ਅਜੀਤ ਡੈਸਕ 17-01-2024

* ਡਾ. ਸਰਬਜੀਤ ਕੌਰ ਸੰਧਾਵਾਲੀਆ *
ਨਾਮ ਤੇਰੇ ਨਾਲ ਸਾਹਿਬ ਥਿਰਕਦੀ ਕਾਇਨਾਤ ਹੈ।
ਚੰਨ ਸੂਰਜ ਤਾਰਿਆਂ ਅੰਦਰ ਵੀ ਤੇਰੀ ਝਾਤ ਹੈ।

ਹਰ ਤਰਫ਼ ਤੇਰਾ ਨਜ਼ਾਰਾ, ਹਰ ਤਰਫ਼ ਤੇਰਾ ਜਲਾਲ
ਹੋ ਰਹੀ ਹਰ ਤਰਫ਼ ਤੇਰੇ ਨੂਰ ਦੀ ਬਰਸਾਤ ਹੈ।

ਹਰ ਦਿਸ਼ਾ ਅੰਦਰ ਤੇਰਾ ਜਲਵਾ ਤੇਰਾ ਵਿਸਥਾਰ ਹੈ
ਰਾਤ ਤੈਨੂੰ ਗਾ ਰਹੀ ਤੇ ਗਾ ਰਹੀ ਪ੍ਰਭਾਤ ਹੈ।

ਬੇਕਸਾਂ ਦੇ ਯਾਰ ਤੇਰਾ ਅੰਬਰਾਂ ਵਿਚ ਤਜ਼ਕਰਾ
ਹਰ ਤਰਫ਼ ਹੀ ਪੈ ਰਹੀ ਤੇਰੇ ਕਰਮ ਦੀ ਬਾਤ ਹੈ।
ਹਰ ਤਰਫ਼ ਤੂੰ ਆਪ ਹੀ ਅਨੁਰਾਗ ਬਣ ਕੇ ਫੈਲਿਆ
ਸਾਹਿਬ-ਏ-ਆਲਮ ਹੈਂ ਤੂੰ ਹਰ ਤਰਫ਼ ਤੇਰੀ ਜ਼ਾਤ ਹੈ।

ਤਾਕਤਾਂ, ਮਿਹਰਾਮਤਾਂ, ਸਰਸ਼ਾਰੀਆਂ, ਖ਼ੁਦਦਾਰੀਆਂ
ਐ ਮੇਰੇ ਵਡਦਾਤਿਆ, ਤੇਰੀ ਹੀ ਹਰ ਇਕ ਦਾਤ ਹੈ।

ਐ ਮਹਾਂਦਾਨੀ ਤੇਰੇ ਸਿਜਦੇ 'ਚ ਸਾਰਾ ਵਿਸ਼ਵ ਹੈ
ਤੇਰੀ ਮਿਹਰ-ਏ-ਨਦਰਿ ਦੀ ਬੱਸ ਮੰਗਦਾ ਸੌਗਾਤ ਹੈ।

**

ਪਿਛਲੀ ਖ਼ਬਰ ਬੇਕਸਾਂ ਰਾ ਯਾਰ ਗੁਰ ਗੋਬਿੰਦ ਸਿੰਘ॥ ਅਗਲੀ ਖ਼ਬਰ ਇਤਿਹਾਸ ਦੇ ਮਹਾਂਨਾਇਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।