20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2025

ਪੁਣੇ 'ਚ ਨਦੀ 'ਤੇ ਬਣਿਆ ਪੁਲ ਡਿੱਗਾ-4 ਮੌਤਾਂ, 18 ਜ਼ਖ਼ਮੀ

ਅਜੀਤ ਡੈਸਕ 16-06-2025

ਪੁਣੇ, 15 ਜੂਨ (ਏਜੰਸੀ)-ਐਤਵਾਰ ਦੁਪਹਿਰ ਨੂੰ ਮਹਾਰਾਸ਼ਟਰ ਦੇ ਪੁਣੇ ਦੀ ਮਾਵਲ ਤਹਿਸੀਲ 'ਚ ਇੰਦਰਾਣੀ ਨਦੀ 'ਤੇ ਇਕ ਲੋਹੇ ਦਾ ਪੁਲ ਡਿੱਗਣ ਨਾਲ ਘੱਟੋ-ਘੱਟ 4 ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਕਰੀਬ 18 ਦੇ ਗੰਭੀਰ ਜ਼ਖ਼ਮੀ ਹੋਣ ਦੀ ਖ਼ਬਰ ਹੈ | ਇਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਕੁੰਡਮਾਲਾ ਖੇਤਰ 'ਚ ਵਾਪਰੀ, ਜਿੱਥੇ ਪਿਛਲੇ ਕੁਝ ਦਿਨਾਂ ਤੋਂ ਭਾਰੀ ਬਾਰਿਸ਼ ਹੋ ਰਹੀ ਹੈ | ਹਾਲਾਂਕਿ, ਜਦੋਂ ਪੁਲ ਡਿੱਗਿਆ ਤਾਂ ਮੀਂਹ ਨਹੀਂ ਪੈ ਰਿਹਾ ਸੀ | ਸ਼ੁਰੂਆਤੀ ਜਾਣਕਾਰੀ ਅਨੁਸਾਰ 38 ਲੋਕਾਂ ਨੂੰ ਹੁਣ ਤੱਕ ਬਚਾਇਆ ਜਾ ਚੁੱਕਾ ਹੈ ਤੇ ਉਨ੍ਹਾਂ ਨੂੰ ਜਾਂਚ ਲਈ ਹਸਪਤਾਲ ਭੇਜਿਆ ਗਿਆ ਹੈ | ਅਧਿਕਾਰੀ ਨੇ ਅੱਗੇ ਕਿਹਾ ਕਿ ਐਨ.ਡੀ.ਆਰ.ਐਫ. ਦੀਆਂ ਟੀਮਾਂ ਤੇ ਫਾਇਰ ਬਿ੍ਗੇਡ ਸਮੇਤ ਹੋਰ ਵਿਸ਼ੇਸ਼ ਇਕਾਈਆਂ ਦੇ ਕਰਮਚਾਰੀ ਮੌਕੇ 'ਤੇ ਮੌਜੂਦ ਹਨ | ਮਹਾਰਾਸ਼ਟਰ ਦੇ ਆਫ਼ਤ ਪ੍ਰਬੰਧਨ ਮੰਤਰੀ ਗਿਰੀਸ਼ ਮਹਾਜਨ, ਜੋ ਮੌਕੇ 'ਤੇ ਬਚਾਅ ਕਾਰਜਾਂ ਦੀ ਨਿਗਰਾਨੀ ਕਰ ਰਹੇ ਸਨ, ਨੇ ਕਿਹਾ ਕਿ ਵੱਡੀ ਗਿਣਤੀ 'ਚ ਸੈਲਾਨੀਆਂ ਦੇ ਭਾਰ ਕਾਰਨ ਪੁਲ ਢਹਿ ਗਿਆ | ਉਨ੍ਹਾਂ ਕਿਹਾ ਕਿ ਰਾਜ ਸਰਕਾਰ ਨੇ ਮਿ੍ਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ 5-5 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ |
ਯੂ.ਪੀ. 'ਚ ਬਿਜਲੀ ਡਿਗਣ ਨਾਲ 9 ਦੀ ਮੌਤ

ਲਖਨਊ, (ਪੀ.ਟੀ.ਆਈ.)-ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ, ਸੰਭਲ, ਬਿਜਨੌਰ ਤੇ ਗੋਰਖਪੁਰ ਜ਼ਿਲਿ੍ਹਆਂ 'ਚ ਵੱਖ-ਵੱਖ ਬਿਜਲੀ ਡਿੱਗਣ ਦੀਆਂ ਘਟਨਾਵਾਂ 'ਚ 9 ਲੋਕਾਂ ਦੀ ਮੌਤ ਹੋ ਗਈ | ਅਧਿਕਾਰੀਆਂ ਨੇ ਦੱਸਿਆ ਕਿ ਪ੍ਰਯਾਗਰਾਜ 'ਚ ਇਕ ਪਰਿਵਾਰ ਦੇ 4 ਮੈਂਬਰਾਂ ਦੀ ਬਿਜਲੀ ਡਿੱਗਣ ਨਾਲ ਮੌਤ ਹੋ ਗਈ, ਜਦ ਉਹ ਆਪਣੀ ਝੌਂਪੜੀ 'ਚ ਸੌਂ ਰਹੇ ਸਨ | ਸੰਭਲ 'ਚ ਗੁਨੌਰ ਤਹਿਸੀਲ 'ਚ ਬਿਜਲੀ ਡਿੱਗਣ ਨਾਲ 18 ਸਾਲਾ ਲੜਕੀ ਦੀ ਮੌਤ ਹੋ ਗਈ | ਜਦ ਉਹ ਆਪਣੇ ਪਰਿਵਾਰ ਨਾਲ ਖੇਤ 'ਚ ਕੰਮ ਕਰ ਰਹੀ ਸੀ | ਇਸੇ ਤਰਾਂ ਬਿਜਨੌਰ ਜ਼ਿਲ੍ਹੇ 'ਚ ਇਕ ਅÏਰਤ ਸਮੇਤ 2 ਲੋਕਾਂ ਦੀ ਮੌਤ ਹੋ ਗਈ | ਗੋਰਖਪੁਰ 'ਚ ਇਕ ਨਾਬਾਲਗ ਲੜਕੀ ਤੇ ਇਕ ਅÏਰਤ ਦੀ ਮੌਤ ਦੀ ਖ਼ਬਰ ਹੈ | ਜਦ ਉਹ ਬਾਗ 'ਚ ਅੰਬ ਤੋੜ ਰਹੇ ਸਨ |

ਪਿਛਲੀ ਖ਼ਬਰ ਸੋਨੀਆ ਗਾਂਧੀ ਹਸਪਤਾਲ 'ਚ ਦਾਖਲ ਅਗਲੀ ਖ਼ਬਰ ਭਾਈ ਅੰਮਿ੍ਤਪਾਲ ਸਿੰਘ ਮਹਿਰੋਂ ਦੁਬਈ ਭੱਜਿਆ, ਮਾਮਲੇ 'ਚ ਦੋ ਜਣੇ ਹੋਰ ਨਾਮਜ਼ਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।