26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਜੀ.ਐਸ.ਟੀ. ਕਾਂਗਰਸ ਦਾ ਵਿਚਾਰ ਸੀ, ਤਾਂ ਫਿਰ ਲਾਗੂ ਕਿਉਂ ਨਹੀਂ ਕੀਤਾ-ਅਮਿਤ ਸ਼ਾਹ <br/>

ਅਜੀਤ ਡੈਸਕ 23-09-2025
ਨਵੀਂ ਦਿੱਲੀ, 22 ਸਤੰਬਰ (ਉਪਮਾ ਡਾਗਾ ਪਾਰਥ)-ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦੇਸ਼ ਭਰ 'ਚ ਸੋਮਵਾਰ ਤੋਂ ਲਾਗੂ ਹੋਈਆਂ ਵਸਤੂ ਅਤੇ ਸੇਵਾ ਟੈਕਸ (ਜੀ.ਐਸ.ਟੀ.) ਨੂੰ ਲੈ ਕੇ ਬਿਆਨ ਦਿੰਦਿਆਂ ਕਿਹਾ ਕਿ ਕਾਂਗਰਸ ਜੀ.ਐਸ.ਟੀ. ਦਾ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕਰਦੀ ਹੈ ਪਰ ਆਪਣੇ ਕਾਰਜਕਾਲ 'ਚ ਇਸ ਨੂੰ ਲਾਗੂ ਕਿਉਂ ਨਹੀਂ ਕਰ ਪਾਈ | ਗ੍ਰਹਿ ਮੰਤਰੀ ਨੇ ਇਕ ਟੀ.ਵੀ. ਚੈਨਲ ਨੂੰ ਦਿੱਤੇ ਇੰਟਰਵਿਊ 'ਚ ਕਿਹਾ ਕਿ ਜੀ.ਐਸ.ਟੀ. ਜਦੋਂ ਤੋਂ ਲਾਗੂ ਹੋਇਆ ਹੈ ਉਸ ਵੇਲੇ ਤੋਂ ਹੀ ਕੁਝ ਲੋਕ ਇਸ ਨੂੰ ਬਦਨਾਮ ਕਰਨ 'ਚ ਲੱਗੇ ਹਨ | ਇਸ ਨੂੰ ਗੱਬਰ ਸਿੰਘ ਟੈਕਸ ਜਿਹੇ ਨਾਂਅ ਦਿੱਤੇ ਗਏ | ਹੁਣ ਜਦੋਂ ਇਹ ਸਫ਼ਲ ਹੋਇਆ ਤਾਂ ਕਹਿਣ ਲੱਗੇ ਕਿ ਇਹ ਸਾਡਾ ਹੀ ਵਿਚਾਰ ਸੀ | ਪ੍ਰਣਬ ਮੁਖਰਜੀ ਅਤੇ ਪੀ. ਚਿੰਦਬਰਮ ਨੇ ਜੀ.ਐਸ.ਟੀ. 'ਤੇ ਵਿਚਾਰ ਕੀਤਾ ਸੀ ਅਤੇ ਮੋਦੀ ਸਰਕਾਰ ਨੇ ਚੋਰੀ ਕਰ ਲਿਆ | ਸ਼ਾਹ ਨੇ ਕਿਹਾ ਕਿ ਉਹ (ਕਾਂਗਰਸ) ਆਪਣੇ 10 ਸਾਲ ਸੱਤਾ 'ਚ ਰਹਿਣ ਦੇ ਬਾਵਜੂਦ ਜੀ.ਐਸ.ਟੀ. ਨਹੀਂ ਲਿਆ ਪਾਈ, ਜਦਕਿ ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਕਾਰਜਕਾਲ ਦੇ ਚੌਥੇ ਸਾਲ 'ਚ ਹੀ ਲਾਗੂ ਕਰ ਦਿੱਤਾ ਸੀ |

ਪਿਛਲੀ ਖ਼ਬਰ ਜੈਕਲਿਨ ਫਰਨਾਂਡਿਜ਼ ਨੂੰ ਸੁਪਰੀਮ ਕੋਰਟ ਤੋਂ ਨਹੀਂ ਮਿਲੀ ਰਾਹਤ ਅਗਲੀ ਖ਼ਬਰ ਸਲਮਾਨ ਖਾਨ ਦੇ ਘਰ 'ਤੇ ਗੋਲੀਬਾਰੀ ਦਾ ਮਾਮਲਾ ਲਾਰੈਂਸ ਬਿਸ਼ਨੋਈ ਗਰੋਹ ਦੇ ਮੈਂਬਰ ਦੀ ਜ਼ਮਾਨਤ ਅਰਜ਼ੀ ਰੱਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।