26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2025

ਸਾਬਕਾ ਫ਼ੌਜੀਆਂ ਤੇ ਆਸ਼ਰਿਤਾਂ ਲਈ ਵਿੱਤੀ ਮਦਦ 'ਚ 100 ਫ਼ੀਸਦੀ ਵਾਧੇ ਨੂੰ ਮਨਜ਼ੂਰੀ

ਅਜੀਤ ਡੈਸਕ 16-10-2025
ਨਵੀਂ ਦਿੱਲੀ, 15 ਅਕਤੂਬਰ (ਉਪਮਾ ਡਾਗਾ ਪਾਰਥ)-ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸਾਬਕਾ ਫ਼ੌਜੀਆਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਲਈ ਵਿੱਤੀ ਮਦਦ ਯੋਜਨਾਵਾਂ 'ਚ 100 ਫ਼ੀਸਦੀ ਇਜ਼ਾਫੇ ਨੂੰ ਮਨਜ਼ੂਰੀ ਦਿੱਤੀ ਹੈ | ਰੱਖਿਆ ਮੰਤਰਾਲੇ ਨੇ ਬੁੱਧਵਾਰ ਨੂੰ ਇਸ ਸੰਬੰਧ 'ਚ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਯੋਜਨਾਵਾਂ ਸਾਬਕਾ ਫ਼ੌਜੀ ਭਲਾਈ ਵਿਭਾਗ ਦੇ ਰਾਹੀਂ ਕੇਂਦਰੀ ਫ਼ੌਜੀ ਬੋਰਡ ਵਲੋਂ ਲਾਗੂ ਕੀਤੀਆਂ ਜਾਂਦੀਆਂ ਹਨ | ਵਿੱਤੀ ਮਦਦ 'ਚ ਕੀਤਾ ਗਿਆ ਮੁੱਖ ਇਜ਼ਾਫਾ ਗ੍ਰਾਂਟ 4000 ਰੁਪਏ ਪ੍ਰਤੀ ਮਹੀਨੇ ਤੋਂ ਵਧਾ ਕੇ 8000 ਰੁਪਏ ਪ੍ਰਤੀ ਮਹੀਨਾ ਪ੍ਰਤੀ ਲਾਭਪਾਤਰ ਕਰ ਦਿੱਤਾ ਗਿਆ ਹੈ | ਇਹ ਵਿੱਤੀ ਮਦਦ 65 ਸਾਲ ਤੋਂ ਵੱਧ ਉਮਰ ਵਾਲੇ ਉਨ੍ਹਾਂ ਸਾਬਕਾ ਫ਼ੌਜੀਆਂ ਦੇ ਆਸ਼ਰਿਤਾਂ ਅਤੇ ਵਿਧਵਾਵਾਂ ਨੂੰ ਉਮਰ ਭਰ ਦਿੱਤੀ ਜਾਏਗੀ, ਜਿਨ੍ਹਾਂ ਦੀ ਕੋਈ ਨਿਯਮਿਤ ਆਮਦਨ ਨਹੀਂ ਹੈ | ਇਸ ਤੋਂ ਇਲਾਵਾ ਸਿੱਖਿਆ ਗ੍ਰਾਂਟ 1000 ਰੁਪਏ ਤੋਂ ਵਧਾ ਕੇ 2000 ਰੁਪਏ ਪ੍ਰਤੀ ਮਹੀਨਾ ਕਰ ਦਿੱਤੀ ਗਈ ਹੈ | ਇਹ ਮਦਦ ਵੱਧ ਤੋਂ ਵੱਧ ਦੋ ਆਸ਼ਰਿਤ ਬੱਚਿਆਂ ਨੂੰ ਪਹਿਲੀ ਜਮਾਤ ਤੋਂ ਗ੍ਰੈਜੂਏਸ਼ਨ ਤੱਕ ਜਾਂ ਦੋ ਸਾਲਾ ਪੋਸਟ ਗ੍ਰੈਜੂਏਸ਼ਨ ਕੋਰਸ ਕਰ ਰਹੀਆਂ ਆਸ਼ਰਿਤ ਵਿਧਵਾਵਾਂ ਨੂੰ ਦਿੱਤੀ ਜਾਵੇਗੀ | ਇਸ ਤੋਂ ਇਲਾਵਾ ਵਿਆਹ ਗ੍ਰਾਂਟ ਨੂੰ 50 ਹਜ਼ਾਰ ਰੁਪਏ ਤੋਂ ਇਕ ਲੱਖ ਰੁਪਏ ਪ੍ਰਤੀ ਲਾਭਪਾਤਰ ਕਰ ਦਿੱਤਾ ਗਿਆ ਹੈ | ਇਹ ਗ੍ਰਾਂਟ ਵੱਧ ਤੋਂ ਵੱਧ ਦੋ ਬੇਟੀਆਂ ਦੇ ਵਿਆਹ ਜਾਂ ਵਿਧਵਾ ਪੁਨਰਵਿਆਹ ਲਈ ਲਾਗੂ ਹੋਵੇਗੀ | ਮਨਜ਼ੂਰ ਕੀਤੀਆਂ ਗਈਆਂ ਨਵੀਆਂ ਦਰਾਂ 1 ਨਵੰਬਰ 2025 ਤੋਂ ਹਾਸਿਲ ਦਰਖਾਸਤਾਂ 'ਤੇ ਲਾਗੂ ਹੋਣਗੀਆਂ | ਇਸ ਵਾਧੇ ਨਾਲ ਹਰ ਸਾਲ ਤਕਰੀਬਨ 257 ਕਰੋੜ ਰੁਪਏ ਦਾ ਵਿੱਤੀ ਭਾਰ ਪਏਗਾ, ਜੋ ਆਰਮਡ ਫੋਰਸਿਜ਼ ਫਲੈਗ ਡੇਅ ਫ਼ੰਡ ਰਾਹੀਂ ਚੁੱਕਿਆ ਜਾਏਗਾ |

ਪਿਛਲੀ ਖ਼ਬਰ 2027 'ਚ ਪਹਿਲੀ ਮਨੁੱਖੀ ਪੁਲਾੜ ਉਡਾਣ ਸ਼ੁਰੂ ਹੋਵੇਗੀ-ਇਸਰੋ ਮੁਖੀ ਅਗਲੀ ਖ਼ਬਰ ਪ੍ਰਧਾਨ ਮੰਤਰੀ ਮੋਦੀ ਤੇ ਮੰਗੋਲੀਆ ਦੇ ਰਾਸ਼ਟਰਪਤੀ ਨੂੰ ਮਿਲੇ ਅਦਾਰਾ 'ਅਜੀਤ' ਦੀ ਸੀਨੀਅਰ ਐਗਜ਼ੈਕਟਿਵ ਗੁਰਜੋਤ ਕੌਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।