29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਬਗਦਾਦ ਵਿਚ ਗੁਰਦੁਆਰਾ ਸਾਹਿਬ ਨੂੰ ਬਹਾਲ ਕੀਤਾ ਜਾਵੇ-ਤਰਲੋਚਨ ਸਿੰਘ

ਅਜੀਤ ਡੈਸਕ 24-10-2025
ਨਵੀਂ ਦਿੱਲੀ, 23 ਅਕਤੂਬਰ (ਮਿਸਰਦੀਪ ਭਾਟੀਆ)-ਪਦਮ ਭੂਸ਼ਨ ਪੁਰਸਕਾਰ ਜੇਤੂ ਸਾਬਕਾ ਸੰਸਦ ਮੈਂਬਰ ਅਤੇ ਨੈਸ਼ਨਲ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤਰਲੋਚਨ ਸਿੰਘ ਨੇ ਭਾਰਤ ਸਰਕਾਰ ਦੇ ਕੇਂਦਰੀ ਵਿਦੇਸ਼ ਮੰਤਰੀ ਡਾ. ਸੁਬਰਾਮਨੀਅਮ ਜੈਸ਼ੰਕਰ ਨੂੰ 23 ਅਕਤੂਬਰ 2025 ਨੂੰ ਲਿਖੇ ਪੱਤਰ ਵਿਚ ਬੇਨਤੀ ਕੀਤੀ ਹੈ ਕਿ ਉਹ ਇਰਾਕ ਵਿਚ ਭਾਰਤੀ ਰਾਜਦੂਤ ਨੂੰ ਤੁਰੰਤ ਦਖ਼ਲ ਦੇਣ ਅਤੇ ਇਰਾਕ ਸਰਕਾਰ ਨੂੰ ਗੁਰਦੁਆਰੇ ਨੂੰ ਬਹਾਲ ਕਰਨ ਲਈ ਕਹਿਣ | ਉਨ੍ਹਾਂ ਨੇ ਆਪਣੇ ਪੱਤਰ ਵਿਚ ਬਗਦਾਦ ਇਰਾਕ ਵਿਚ ਸਥਾਪਿਤ ਗੁਰਦੁਆਰਾ ਸਾਹਿਬ ਦੀ ਇਤਿਹਾਸਕ ਮਹੱਤਤਾ ਦਾ ਜ਼ਿਕਰ ਕਰਦੇ ਹੋਏ ਲਿਖਿਆ ਹੈ ਕਿ ਗੁਰੂ ਨਾਨਕ ਦੇਵ ਜੀ 1511 ਈ. ਵਿਚ ਮੱਕਾ ਤੋਂ ਵਾਪਸ ਆਉਂਦੇ ਹੋਏ ਸਮੇਂ ਬਗਦਾਦ ਵਿਚ ਠਹਿਰੇ ਸਨ ਜਿੱਥੇ ਉਨ੍ਹਾਂ ਦੀ ਮੁਸਲਿਮ ਸੰਤ ਪੀਰ ਬਹਿਲੋਲ ਨਾਲ ਮੁਲਾਕਾਤ ਹੋਈ ਸੀ | ਇਸ ਇਤਿਹਾਸਕ ਯਾਤਰਾ ਦੀ ਇਕ ਤਖ਼ਤੀ ਪੀਰ ਬਹਿਲੋਲ ਦੇ ਮਕਬਰੇ 'ਤੇ ਸਦੀਆਂ ਤੋਂ ਮੌਜੂਦ ਸੀ | ਫ਼ਕੀਰ ਦੇ ਮਕਬਰੇ ਦੇ ਨੇੜੇ ਉਸ ਅਸਥਾਨ 'ਤੇ ਇਕ ਗੁਰਦੁਆਰਾ ਸਥਾਪਿਤ ਕੀਤਾ ਗਿਆ ਅਤੇ ਪਿਛਲੇ 150 ਸਾਲਾਂ ਤੋਂ ਇਸਦੀ ਦੇਖਭਾਲ ਕੀਤੀ ਜਾ ਰਹੀ ਸੀ | ਇਰਾਕ ਸਰਕਾਰ ਵਲੋਂ ਸਿੱਖਾਂ ਨੂੰ ਮਕਬਰੇ ਦੇ ਅਹਾਤੇ ਵਿਚ ਆਪਣੀਆਂ ਧਾਰਮਿਕ ਰਸਮਾਂ ਕਰਨ ਤੇ ਇਕ ਵਿਸ਼ੇਸ਼ ਢਾਂਚਾ ਬਣਾਉਣ ਦੀ ਇਜਾਜ਼ਤ ਦਿੱਤੀ ਗਈ ਸੀ | ਪੱਤਰ ਦੇ ਅੰਤ ਵਿਚ ਉਨ੍ਹਾਂ ਇਤਰਾਜ਼ ਜ਼ਾਹਿਰ ਕਰਦਿਆਂ ਅਤੇ ਕੇਂਦਰੀ ਵਿਦੇਸ਼ ਮੰਤਰੀ ਨੂੰ ਬੇਨਤੀ ਕਰਦਿਆਂ ਲਿਖਿਆ ਹੈ ਕਿ ਕੁਝ ਸਿੱਖ ਸ਼ਰਧਾਲੂਆਂ ਦੁਆਰਾ ਇਹ ਰਿਪੋਰਟ ਕੀਤੀ ਗਈ ਹੈ ਕਿ ਗੁਰਦੁਆਰੇ ਦੇ ਹਿੱਸੇ ਨੂੰ ਮਕਬਰੇ ਦੇ ਵਿਹੜੇ ਵਿਚ ਮਿਲਾ ਦਿੱਤਾ ਗਿਆ ਹੈ ਅਤੇ ਗੁਰਦੁਆਰੇ ਦਾ ਕੋਈ ਨਿਸ਼ਾਨ ਨਹੀਂ ਹੈ | ਇਸ ਸੰਬੰਧ ਵਿਚ ਇਰਾਕ ਵਿਚ ਭਾਰਤੀ ਰਾਜਦੂਤ ਨੂੰ ਤੁਰੰਤ ਦਖ਼ਲ ਦੇਣ ਲਈ ਕਿਹਾ ਜਾਵੇ ਅਤੇ ਇਰਾਕ ਸਰਕਾਰ ਨੂੰ ਵੀ ਗੁਰਦੁਆਰੇ ਨੂੰ ਬਹਾਲ ਕਰਨ ਦੀ ਬੇਨਤੀ ਕਰਨ ਲਈ ਕਿਹਾ ਜਾਵੇ |

ਪਿਛਲੀ ਖ਼ਬਰ 'ਬਚ ਕੇ ਰਹਿਨਾ ਰੇ ਬਾਬਾ...' ਟਰੰਪ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ 'ਤੇ ਕਾਂਗਰਸ ਦਾ ਤਨਜ਼ ਅਗਲੀ ਖ਼ਬਰ ਠੰਢ-ਧੁੰਦ ਤੇ ਪ੍ਰਦੂਸ਼ਣ ਕਾਰਨ ਦਿੱਲੀ ਵਾਸੀਆਂ ਦੀਆਂ ਮੁਸ਼ਕਿਲਾਂ 'ਚ ਹੋਇਆ ਵਾਧਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।