ਚੰਡੀਗੜ੍ਹ, 23 ਅਕਤੂਬਰ (ਏਜੰਸੀ)-ਵੀਰਵਾਰ ਨੂੰ ਗੁਆਂਢੀ ਸੂਬੇ ਹਰਿਆਣਾ 'ਚ ਹਵਾ ਗੁਣਵੱਤਾ ਖਰਾਬ ਅਤੇ ਬਹੁਤ ਖਰਾਬ ਸ਼੍ਰੇਣੀਆਂ 'ਚ ਦਰਜ ਕੀਤੀ ਗਈ | ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਅਨੁਸਾਰ ਹਰਿਆਣਾ ਦੇ ਰੇਵਾੜੀ ਜ਼ਿਲ੍ਹੇ ਦੇ ਧਾਰੂਹੇਰਾ 'ਚ ਹਵਾ ਗੁਣਵੱਤਾ ਸੂਚਕ ਅੰਕ 338, ਜੀਂਦ ਤੇ ਰੋਹਤਕ 'ਚ ਕ੍ਰਮਵਾਰ 305 ਤੇ 302, ਅੰਬਾਲਾ 'ਚ 248, ਭਿਵਾਨੀ 'ਚ 251, ਚਰਖੀ ਦਾਦਰੀ 'ਚ 263, ਗੁਰੂਗ੍ਰਾਮ 'ਚ 230, ਪੰਚਕੂਲਾ 257, ਪਾਣੀਪਤ 275, ਕੁਰੂਕਸ਼ੇਤਰ 249, ਕਰਨਾਲ 207, ਫਤਿਆਬਾਦ 277 ਅਤੇ ਸੋਨੀਪਤ 'ਚ 226 ਦਰਜ ਕੀਤਾ ਗਿਆ | ਰਾਜਧਾਨੀ ਚੰਡੀਗੜ੍ਹ 'ਚ ਹਵਾ ਗੁਣਵੱਤਾ ਸੂਚਕ ਅੰਕ 129 ਰਿਹਾ |