24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਇਸਰੋ ਵਲੋਂ ਗਗਨਯਾਨ ਮਿਸ਼ਨ ਲਈ ਡ੍ਰੌਗ ਪੈਰਾਸ਼ੂਟ ਟੈਸਟ ਸਫਲਤਾਪੂਰਵਕ ਪੂਰਾ

ਅਜੀਤ ਡੈਸਕ 21-12-2025
ਬੈਂਗਲੁਰੂ, 20 ਦਸੰਬਰ (ਪੀ. ਟੀ. ਆਈ.)-ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਗਗਨਯਾਨ ਮਿਸ਼ਨ ਲਈ ਡ੍ਰੋਗ ਪੈਰਾਸ਼ੂਟ ਯੋਗਤਾ ਟੈਸਟਾਂ ਨੂੰ ਸਫਲਤਾਪੂਰਵਕ ਪੂਰਾ ਕੀਤਾ | 18 ਤੇ 19 ਦਸੰਬਰ ਨੂੰ ਚੰਡੀਗੜ੍ਹ 'ਚ ਟਰਮੀਨਲ ਬੈਲਿਸਟਿਕ ਰਿਸਰਚ ਲੈਬਾਰਟਰੀ (ਟੀ.ਬੀ.ਆਰ.ਐਲ.) ਦੀ ਰੇਲ ਪਟੜੀ ਰਾਕੇਟ ਸਲੈਡ (ਆਰ. ਟੀ. ਆਰ. ਐਸ.) ਸਹੂਲਤ 'ਤੇ ਇਹ ਟੈਸਟ ਕੀਤੇ ਗਏ | ਗਗਨਯਾਨ ਚਾਲਕ ਦਲ ਦੇ ਮਾਡਿਊਲ ਲਈ ਇਕ ਗਤੀ ਘਟਾਉਣ ਵਾਲੀ ਪ੍ਰਣਾਲੀ ਵਿਕਸਤ ਕਰਨਾ ਇਸਦਾ ਮੁੱਖ ਉਦੇਸ਼ ਸੀ | ਇਸਰੋ ਦੇ ਅਨੁਸਾਰ ਵੱਖ-ਵੱਖ ਉਡਾਣ ਸਥਿਤੀਆਂ 'ਚ ਕੀਤੇ ਗਏ ਇਨ੍ਹਾਂ ਟੈਸਟਾਂ 'ਚ ਡ੍ਰੋਗ ਪੈਰਾਸ਼ੂਟ ਭਰੋਸੇਯੋਗ ਸਾਬਤ ਹੋਇਆ | ਡ੍ਰੋਗ ਪੈਰਾਸ਼ੂਟ ਪੁਲਾੜ ਤੋਂ ਵਾਪਸੀ ਦੌਰਾਨ ਚਾਲਕ ਦਲ ਦੇ ਮਾਡਿਊਲ ਨੂੰ ਸਥਿਰ ਕਰਨ ਤੇ ਇਸਦੀ ਗਤੀ ਨੂੰ ਸੁਰੱਖਿਅਤ ਪੱਧਰ ਤੱਕ ਘਟਾਉਣ 'ਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ | ਇਸਰੋ ਦੇ ਅਨੁਸਾਰ ਡ੍ਰੋਗ ਪੈਰਾਸ਼ੂਟ 'ਤੇ ਦੋਵੇਂ ਆਰ.ਟੀ.ਆਰ.ਐਸ. ਟੈਸਟ ਪੂਰੀ ਤਰ੍ਹਾਂ ਸਫਲ ਰਹੇ, ਸਾਰੇ ਉਦੇਸ਼ਾਂ ਨੂੰ ਪ੍ਰਾਪਤ ਕੀਤਾ ਗਿਆ |

ਪਿਛਲੀ ਖ਼ਬਰ ਦਿੱਲੀ ਹਵਾਈ ਅੱਡੇ 'ਤੇ ਪਾਇਲਟ ਵਲੋਂ ਯਾਤਰੀ ਦੀ ਕੁੱਟਮਾਰ ਅਗਲੀ ਖ਼ਬਰ ਦਿੱਲੀ ਹਵਾਈ ਅੱਡੇ 'ਤੇ 129 ਉਡਾਣਾਂ ਰੱਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।