24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਅੰਮਿ੍ਤਸਰ ਦੇ ਰਾਜਾਸਾਂਸੀ ਹਵਾਈ ਅੱਡੇ 'ਤੇ 3 ਅੰਤਰਰਾਸ਼ਟਰੀ ਤੇ 7 ਘਰੇਲੂ ਉਡਾਣਾਂ ਰੱਦ

ਅਜੀਤ ਡੈਸਕ 21-12-2025
ਰਾਜਾਸਾਂਸੀ, 20 ਦਸੰਬਰ (ਹਰਦੀਪ ਸਿੰਘ ਖੀਵਾ)-ਸੰਘਣੀ ਧੁੰਦ ਤੇ ਮੌਸਮ ਖ਼ਰਾਬ ਹੋਣ ਕਾਰਨ ਏਅਰ ਇੰਡੀਆ ਐਕਸਪ੍ਰੈਸ ਦੀਆਂ 3 ਉਡਾਣਾਂ ਰੱਦ ਹੋਈਆਂ | ਜਦੋਂ ਕਿ ਘਰੇਲੂ ਉਡਾਣਾਂ 'ਚ 2 ਦਿੱਲੀ, ਮੁੰਬਈ ਤੇ ਪੂਨੇ, ਸ੍ਰੀਨਗਰ, ਅਹਿਮਦਾਬਾਦ, ਸ਼ਿਮਲਾ ਦੀਆਂ ਪੁੱਜਣ ਤੇ ਰਵਾਨਾ ਹੋਣ ਵਾਲੀਆਂ ਉਡਾਣਾਂ ਵੀ ਰੱਦ ਹੋ ਗਈਆਂ | ਇਸ ਤੋਂ ਇਲਾਵਾ ਦੁਬਈ ਤੋਂ ਇੱਥੇ ਪੁੱਜਣ ਵਾਲੀ ਸਪਾਈਸ ਜੈਟ ਏਅਰਵੇਜ਼ ਦੀ ਉਡਾਣ, ਲੰਡਨ ਤੋਂ ਪੁੱਜਣ ਵਾਲੀ ਏਅਰ ਇੰਡੀਆ ਦੀ ਉਡਾਣ, ਬੈਂਕਾਕ ਤੋਂ ਆਉਣ ਵਾਲੀ ਲਾਈਨ ਏਅਰ ਲਾਈਨ ਦੀ ਉਡਾਣ ਦੇਰੀ ਨਾਲ ਪਹੁੰਚੀਆਂ | ਇਸ ਤੋਂ ਇਲਾਵਾ ਦਿੱਲੀ ਤੇ ਮੁੰਬਈ, ਸਮੇਤ ਹੋਰ ਤੋਂ ਏਥੇ ਪੁੱਜਣ ਤੇ ਰਵਾਨਾ ਹੋਣ ਵਾਲੀਆਂ ਘਰੇਲੂ ਉਡਾਣਾਂ ਪ੍ਰਭਾਵਿਤ ਹੋਈਆਂ |

ਪਿਛਲੀ ਖ਼ਬਰ ਸ਼ੋਰੂਮ ਦਾ ਸ਼ੀਸ਼ਾ ਤੋੜ ਕੇ ਲੱਖਾਂ ਦਾ ਸਾਮਾਨ ਕੀਤਾ ਚੋਰੀ ਅਗਲੀ ਖ਼ਬਰ ਬੰਗਾਲ 'ਚੋਂ ਤਿ੍ਣਮੂਲ ਦੇ ਮਹਾਂ ਜੰਗਲ ਰਾਜ ਨੂੰ ਖ਼ਤਮ ਕਰ ਦਿਆਂਗੇ-ਮੋਦੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।