04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਦੋਵਾਂ ਦੇਸ਼ਾਂ ਵਿਚਾਲੇ ਵਪਾਰਕ ਸੰਬੰਧਾਂ ਨੂੰ ਮਜ਼ਬੂਤ ਕਰੇਗਾ ਮੁਕਤ ਵਪਾਰ ਸਮਝੌਤਾ <br/>

ਅਜੀਤ ਡੈਸਕ 23-12-2025
ਆਕਲੈਂਡ, 22 ਦਸੰਬਰ (ਹਰਮਨਪ੍ਰੀਤ ਸਿੰਘ ਗੋਲੀਆ)-ਮੁਕਤ ਵਾਪਰ ਸਮਝÏਤਾ ਜਿਸ ਦੇ ਅਗਲੇ ਸਾਲ ਰਸਮੀ ਤੌਰ 'ਤੇ ਲਾਗੂ ਹੋਣ ਦੀ ਉਮੀਦ ਹੈ, ਦੋਵਾਂ ਦੇਸ਼ਾਂ ਵਿਚਾਲੇ ਲੰਮੇ ਸਮੇਂ ਲਈ ਵਪਾਰਕ ਸੰਬੰਧਾਂ ਨੂੰ ਮਜ਼ਬੂਤ ਕਰੇਗਾ | ਨਿਊਜ਼ੀਲੈਂਡ ਦੇ ਵਪਾਰ ਮੰਤਰੀ ਟੋਡ ਮੈਕਲੇ ਨੇ ਕਿਹਾ ਕਿ ਇਸ ਸਮਝੌਤੇ ਨਾਲ ਨਿਊਜ਼ੀਲੈਂਡ ਦੇ 95 ਫ਼ੀਸਦੀ ਨਿਰਯਾਤਾਂ 'ਤੇ ਟੈਰਿਫ਼ ਖਤਮ ਜਾਂ ਕਾਫ਼ੀ ਘਟਾਏ ਜਾਣਗੇ, ਜਿਸ ਨਾਲ ਕੀਵੀ ਫਰੂਟ, ਸੇਬ, ਮਾਸ, ਉਨ, ਕੋਲ, ਫਾਰੈਸਟਰੀ ਅਤੇ ਹੋਰ ਕਈ ਉਦਯੋਗਾਂ ਨੂੰ ਵੱਡਾ ਲਾਭ ਮਿਲੇਗਾ ¢ ਉਨ੍ਹਾਂ ਦੱਸਿਆ ਕਿ ਸਮਝÏਤਾ ਲਾਗੂ ਹੋਣ ਦੇ ਪਹਿਲੇ ਦਿਨ ਤੋਂ ਹੀ ਲਗਭਗ 57 ਫ਼ੀਸਦੀ ਨਿਰਯਾਤ ਡਿਊਟੀ-ਮੁਕਤ ਹੋ ਜਾਣਗੇ, ਜੋ ਪੂਰੀ ਤਰ੍ਹਾਂ ਲਾਗੂ ਹੋਣ 'ਤੇ 82 ਫ਼ੀਸਦੀ ਤੱਕ ਪਹੁੰਚ ਜਾਣਗੇ | ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਕਿਹਾ ਹੈ ਕਿ ਸਮਝÏਤਾ 'ਵਿਆਪਕ ਅਤੇ ਮਹੱਤਵਪੂਰਨ ਲਾਭ' ਲੈ ਕੇ ਆਵੇਗਾ | ਲਕਸਨ ਨੇ ਦੱਸਿਆ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਕੀਤੀ ਹੈ, ਜੋ ਇਸ ਸਮਝੌਤੇ ਨੂੰ ਦੋਵਾਂ ਦੇਸ਼ਾਂ ਦੇ ਰਿਸ਼ਤੇ ਹੋਰ ਮਜ਼ਬੂਤ ਕਰਨ ਵਾਲਾ ਮੰਨਦੇ ਹਨ | ਇਸ ਸਮਝÏਤੇ ਹੇਠ ਕੀਵੀ ਫਰੂਟ ਲਈ ਮÏਜੂਦਾ ਨਿਰਯਾਤਾਂ ਨਾਲੋਂ ਲਗਭਗ ਚਾਰ ਗੁਣਾ ਵੱਡਾ ਕੋਟਾ, ਸੇਬਾਂ ਲਈ ਤਰਜੀਹੀ ਮਾਰਕੀਟ ਪਹੁੰਚ, ਮਾਨੂਕਾ ਸ਼ਹਿਦ 'ਤੇ ਟੈਰਿਫ਼ ਵਿਚ ਵੱਡੀ ਕਟੌਤੀ ਅਤੇ ਵਾਈਨ 'ਤੇ ਟੈਰਿਫ਼ 150 ਫ਼ੀਸਦੀ ਤੋਂ ਘਟਾ ਕੇ 25 ਜਾਂ 50 ਫ਼ੀਸਦੀ ਕਰਨ ਦੀ ਵਿਵਸਥਾ ਹੈ | ਨਾਲ ਹੀ ਇਹ ਸਮਝੌਤਾ ਹਰ ਸਾਲ 1667 ਤਿੰਨ ਸਾਲਾ ਵਰਕ ਵੀਜ਼ੇ (ਡਾਕਟਰ, ਨਰਸ, ਅਧਿਆਪਕ ਅਤੇ ਇੰਜੀਨੀਅਰਿੰਗ ਵਰਗੀਆਂ ਗ੍ਰੀਨ ਲਿਸਟ ਨੌਕਰੀਆਂ ਲਈ) ਅਤੇ 1000 ਵਰਕਿੰਗ ਹਾਲੀਡੇ ਵੀਜ਼ੇ ਵੀ ਮੁਹੱਈਆ ਕਰੇਗਾ ¢

ਪਿਛਲੀ ਖ਼ਬਰ ਸਾਬਕਾ ਆਈ.ਜੀ. ਅਮਰ ਸਿੰਘ ਚਾਹਲ ਨੇ ਖ਼ੁਦ ਨੂੰ ਮਾਰੀ ਗੋਲੀ, ਜ਼ਖ਼ਮੀ ਹਾਲਤ 'ਚ ਹਸਪਤਾਲ ਦਾਖ਼ਲ <br/> ਅਗਲੀ ਖ਼ਬਰ ਸ੍ਰੀ ਚਮਕੌਰ ਸਾਹਿਬ ਦੇ ਸ਼ਹੀਦੀ ਜੋੜ ਮੇਲ ਦੇ ਅੰਤਿਮ ਦਿਨ ਨਗਰ ਕੀਰਤਨ ਸਜਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।