03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਸੰਘਣੀ ਧੁੰਦ ਕਾਰਨ ਹਵਾਈ ਤੇ ਰੇਲ ਆਵਾਜਾਈ ਪ੍ਰਭਾਵਿਤ <br/>

ਅਜੀਤ ਡੈਸਕ 24-12-2025

31 ਤੱਕ ਠੰਢ ਹੋਰ ਵਧੇਗੀ
ਨਵੀਂ ਦਿੱਲੀ, 23 ਦਸੰਬਰ (ਉਪਮਾ ਡਾਗਾ ਪਾਰਥ)-ਉੱਤਰ ਭਾਰਤ 'ਚ ਲਗਾਤਾਰ ਵੱਧ ਰਹੀ ਧੁੰਦ ਕਾਰਨ ਮੰਗਲਵਾਰ ਨੂੰ ਰੇਲ ਅਤੇ ਹਵਾਈ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ | ਹਾਸਿਲ ਜਾਣਕਾਰੀ ਮੁਤਾਬਿਕ ਧੁੰਦ ਦੇ ਕਾਰਨ ਤਕਰੀਬਨ 105 ਟ੍ਰੇਨਾਂ ਨਿਰਧਾਰਿਤ ਸਮੇਂ ਤੋਂ ਦੇਰੀ ਨਾਲ ਚਲੀਆਂ, ਜਦਕਿ ਕੁਝ ਰੇਲਗੱਡੀਆਂ ਦੇ ਰੂਟ ਬਦਲੇ ਗਏ ਅਤੇ ਕੁਝ ਦੇ ਚੱਲਣ ਦੇ ਸਮੇਂ 'ਚ ਬਦਲਾਅ ਕੀਤਾ ਗਿਆ | ਸੰਘਣੀ ਧੁੰਦ ਕਾਰਨ ਹਵਾਈ ਯਾਤਰਾ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਅਤੇ ਏਅਰਪੋਰਟ ਅਥਾਰਿਟੀ ਐਂਡ ਇੰਡੀਆ ਨੇ ਮੁਸਾਫਿਰਾਂ ਨੂੰ ਘਰੋਂ ਨਿਕਲਣ ਤੋਂ ਪਹਿਲਾਂ ਆਪਣੀ ਉਡਾਣ ਦੇ ਸਮੇਂ ਦੀ ਜਾਣਕਾਰੀ ਲੈਣ ਅਤੇ ਚੈਕ ਇਨ ਲਈ ਵਾਧੂ ਸਮਾਂ ਰੱਖਣ ਦੀ ਮੰਗ ਕੀਤੀ | ਭਾਰਤੀ ਮੌਸਮ ਵਿਭਾਗ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਪੰਜਾਬ, ਦਿੱਲੀ, ਉੱਤਰ ਪ੍ਰਦੇਸ਼, ਬਿਹਾਰ ਅਤੇ ਰਾਜਸਥਾਨ ਸਮੇਤ ਕਈ ਰਾਜਾਂ 'ਚ 31 ਦਸੰਬਰ ਤੱਕ ਠੰਢ, ਸੀਤਲਹਿਰ ਅਤੇ ਸੰਘਣੀ ਧੁੰਦ ਬਣੀ ਰਹੇਗੀ | ਪਹਾੜੀ ਇਲਾਕਿਆਂ 'ਚ ਬਰਫਬਾਰੀ ਨਾਲ ਠੰਢ ਹੋਰ ਵੀ ਜ਼ਿਆਦਾ ਵੱਧ ਸਕਦੀ ਹੈ | ਕਈ ਥਾਵਾਂ 'ਤੇ ਦਿ੍ਸ਼ਟੀ ਕਾਫ਼ੀ ਘੱਟ ਹੋਣ ਕਾਰਨ ਸੜਕੀ ਆਵਾਜਾਈ ਵੀ ਪ੍ਰਭਾਵਿਤ ਹੋਣ ਦੀ ਪੇਸ਼ੀਨਗੋਈ ਕੀਤੀ ਹੈ |

ਪਿਛਲੀ ਖ਼ਬਰ 'ਆਪ' ਵਲੋਂ 'ਯੱੁਧ ਨਸ਼ਿਆਂ ਵਿਰੁੱਧ' ਪ੍ਰੋਗਰਾਮ ਤਹਿਤ ਪੁਲਿਸ ਅਕੈਡਮੀ 'ਚ ਸੈਮੀਨਾਰ ਅਗਲੀ ਖ਼ਬਰ ਸੋਨੇ ਦੀ ਕੀਮਤ 'ਚ ਰਿਕਾਰਡਤੋੜ ਵਾਧਾ 1.40 ਲੱਖ ਰੁਪਏ ਪ੍ਰਤੀ 10 ਗ੍ਰਾਮ 'ਤੇ ਪੁੱਜਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।