02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਟਰੰਪ ਵਲੋਂ ਫਿਰ ਭਾਰਤ-ਪਾਕਿਸਤਾਨ ਵਿਚਕਾਰ ਸੰਭਾਵੀ ਪ੍ਰਮਾਣੂ ਯੁੱਧ ਰੋਕਣ ਦਾ ਦਾਅਵਾ <br/>

ਅਜੀਤ ਡੈਸਕ 24-12-2025
ਨਿਊਯਾਰਕ/ਵਾਸ਼ਿੰਗਟਨ, 23 ਦਸੰਬਰ (ਪੀ.ਟੀ. ਆਈ.)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ-ਪਾਕਿਸਤਾਨ ਟਕਰਾਅ ਨੂੰ ਹੱਲ ਕਰਨ ਦੇ ਆਪਣੇ ਦਾਅਵੇ ਨੂੰ ਦੁਹਰਾਉਂਦਿਆਂ ਜ਼ੋਰ ਦੇ ਕੇ ਕਿਹਾ ਹੈ ਕਿ ਇਸਲਾਮਾਬਾਦ ਦੀ ਲੀਡਰਸ਼ਿਪ ਨੇ ਉਨ੍ਹਾਂ ਨੂੰ ਲੱਖਾਂ ਜਾਨਾਂ ਬਚਾਉਣ ਦਾ ਸਿਹਰਾ ਦਿੱਤਾ ਹੈ¢ ਉਨ੍ਹਾਂ ਕਿਹਾ ਕਿ ਅਸੀਂ ਪਾਕਿਸਤਾਨ ਅਤੇ ਭਾਰਤ ਵਿਚਕਾਰ ਸੰਭਾਵੀ ਪ੍ਰਮਾਣੂ ਯੁੱਧ ਰੋਕਿਆ¢ ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਫ਼ੌਜ ਮੁਖੀ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਕਹਿ ਚੁੱਕੇ ਹਨ ਕਿ ਰਾਸ਼ਟਰਪਤੀ ਟਰੰਪ ਨੇ ਇਕ ਕਰੋੜ ਜਾਨਾਂ ਬਚਾਈਆਂ, ਸ਼ਾਇਦ ਹੋਰ ਵੀ¢ ਟਰੰਪ ਨੇ ਇਹ ਟਿੱਪਣੀਆਂ ਫਲੋਰੀਡਾ ਦੇ ਮਾਰ-ਏ-ਲਾਗੋ ਵਿਖੇ ਰੱਖਿਆ ਸਕੱਤਰ ਪੀਟ ਹੇਗਸੇਥ, ਜਲ ਸੈਨਾ ਦੇ ਸਕੱਤਰ ਜੌਹਨ ਫੇਲਨ ਤੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਦੀ ਹਾਜ਼ਰੀ 'ਚ ਕੀਤੀਆਂ¢ ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਭਾਰਤ-ਪਾਕਿ ਟਕਰਾਅ ਦੌਰਾਨ ਅੱਠ ਜਹਾਜ਼ਾਂ ਨੂੰ ਸੁੱਟਿਆ ਗਿਆ ਸੀ | ਜ਼ਿਕਰਯੋਗ ਹੈ ਕਿ ਟਰੰਪ 10 ਮਈ ਤੋਂ ਲੈ ਕੇ ਹੁਣ ਤੱਕ 60 ਤੋਂ ਵੱਧ ਵਾਰ ਦੁਹਰਾਅ ਚੁੱਕੇ ਹਨ ਕਿ ਉਨ੍ਹਾਂ ਨੇ ਦੋਵਾਂ ਗੁਆਂਢੀ ਦੇਸ਼ਾਂ ਵਿਚਕਾਰ ਤਣਾਅ ਨੂੰ ਸੁਲਝਾਉਣ 'ਚ ਮਦਦ ਕੀਤੀ ਸੀ¢

ਪਿਛਲੀ ਖ਼ਬਰ ਭਾਰਤ ਵਲੋਂ ਬੰਗਲਾਦੇਸ਼ ਦਾ ਰਾਜਦੂਤ ਤਲਬ ਅਗਲੀ ਖ਼ਬਰ ਮੁੰਬਈ 'ਚ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।