07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਆਮ ਨਾਗਰਿਕਾਂ ਲਈ ਬਣਾਏ ਦੇਸੀ ਹੈਲੀਕਾਪਟਰ ਧਰੁਵ ਨੇ ਭਰੀ ਪਹਿਲੀ ਉਡਾਣ

ਅਜੀਤ ਡੈਸਕ 31-12-2025
ਬੈਂਗਲੁਰੂ, 30 ਦਸੰਬਰ (ਪੀ. ਟੀ. ਆਈ.)-ਦੇਸ਼ ਦੇ ਏਅਰੋਸਪੇਸ ਨਿਰਮਾਣ 'ਚ ਇਕ ਮਹੱਤਵਪੂਰਨ ਉਪਲਬਧੀ ਹਾਸਲ ਕਰਦਿਆਂ ਦਰਾਮਦ ਹਲਕੇ ਦੋਹਰੇ ਇੰਜਣ ਵਾਲੇ ਹੈਲੀਕਾਪਟਰਾਂ ਦੇ ਬਦਲ ਵਜੋਂ ਪੇਸ਼ ਕੀਤੇ ਜਾ ਰਹੇ ਅਗਲੀ ਪੀੜ੍ਹੀ ਦੇ ਬਹੁ-ਭੂਮਿਕਾ ਵਾਲੇ ਨਾਗਰਿਕ ਹੈਲੀਕਾਪਟਰ ਧਰੁਵ ਐਨਜੀ ਨੇ ਮੰਗਲਵਾਰ ਨੂੰ ਬੈਂਗਲੁਰੂ 'ਚ ਆਪਣੀ ਪਹਿਲੀ ਉਡਾਣ ਭਰੀ¢ ਕੇਂਦਰੀ ਮੰਤਰੀ ਰਾਮ ਮੋਹਨ ਨਾਇਡੂ ਨੇ ਹਿੰਦੁਸਤਾਨ ਏਅਰੋਨਾਟਿਕਸ ਲਿਮਟਿਡ (ਐਚ. ਏ. ਐਲ.) ਵਲੋਂ ਬਣਾਏ ਗਏ ਹੈਲੀਕਾਪਟਰ ਨੂੰ ਹਰੀ ਝੰਡੀ ਦਿਖਾਈ ਅਤੇ ਇਸ ਨੂੰ ਦੇਸ਼ ਦੀ ਸਮਰੱਥਾ ਦਾ ਪ੍ਰਤੀਕ ਕਰਾਰ ਦਿੱਤਾ¢ ਨਾਗਰਿਕ ਹਵਾਬਾਜ਼ੀ ਬਾਜ਼ਾਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਐਚ.ਏ.ਐਲ. ਵਲੋਂ ਡਿਜ਼ਾਈਨ ਅਤੇ ਨਿਰਮਿਤ ਇਸ ਹੈਲੀਕਾਪਟਰ 'ਚ ਸਵਾਰੀ ਦੀ ਗੁਣਵੱਤਾ ਦੇ ਨਾਲ-ਨਾਲ ਸੁਰੱਖਿਆ ਦੇ ਮਾਮਲੇ 'ਚ ਆਧੁਨਿਕ ਵਿਸ਼ੇਸ਼ਤਾਵਾਂ ਹਨ¢ ਇਸ 'ਚ ਇਕ ਵਿਸ਼ਵ ਪੱਧਰੀ ਨਾਗਰਿਕ ਪ੍ਰਮਾਣਿਤ ਸ਼ੀਸ਼ੇ ਦਾ ਕਾਕਪਿਟ ਅਤੇ ਉੱਤਮ ਸਥਿਤੀ ਸੰਬੰਧੀ ਜਾਗਰੂਕਤਾ ਲਈ ਇਕ ਆਧੁਨਿਕ 'ਐਵੀਓਨਿਕਸ ਸੂਟ' ਸ਼ਾਮਿਲ ਹੈ¢ਧਰੁਵ ਐਨਜੀ ਇਕ ਆਧੁਨਿਕ 5.5-ਟਨ ਹਲਕੇ ਦੋ ਇੰਜਣ ਵਾਲਾ ਹੈਲੀਕਾਪਟਰ ਹੈ, ਜੋ ਭਾਰਤੀ ਭੂਮੀ ਦੀਆਂ ਵੱਖ-ਵੱਖ ਅਤੇ ਮੰਗ ਵਾਲੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਤਿਆਰ ਕੀਤਾ ਗਿਆ ਹੈ, ਨੂੰ ਵਿਸ਼ੇਸ਼ ਤੌਰ 'ਤੇ ਵਿਸ਼ਵਵਿਆਪੀ ਨਾਗਰਿਕ ਹਵਾਬਾਜ਼ੀ ਬਾਜ਼ਾਰ ਦੀਆਂ ਸਖ਼ਤ ਮੰਗਾਂ ਨੂੰ ਪੂਰਾ ਕਰਨ ਲਈ ਅਪਗ੍ਰੇਡ ਕੀਤਾ ਗਿਆ ਹੈ¢ਨਾਇਡੂ ਨੇ ਕਿਹਾ ਕਿ ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ ਅਸੀਂ ਅਗਲੇ 10 ਤੋਂ 15 ਸਾਲਾਂ 'ਚ 1,000 ਤੋਂ ਵੱਧ ਹੈਲੀਕਾਪਟਰ ਜੋੜਾਂਗੇ |

ਪਿਛਲੀ ਖ਼ਬਰ ਪਿ੍ਯੰਕਾ ਗਾਂਧੀ ਦੇ ਪੁੱਤਰ ਰੇਹਾਨ ਦੀ ਅਵੀਵਾ ਬੇਗ ਨਾਲ ਹੋਈ ਮੰਗਣੀ ਅਗਲੀ ਖ਼ਬਰ ਗ਼ੈਰ-ਸੰਵਿਧਾਨਕ ਹੈ ਪੰਜਾਬ ਸਰਕਾਰ ਦਾ ਮਤਾ-ਸ਼ਿਵਰਾਜ ਚੌਹਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।