07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਬੰਗਲਾਦੇਸ਼ 'ਚ ਇਕ ਹੋਰ ਹਿੰਦੂ ਵਿਅਕਤੀ ਦੀ ਹੱਤਿਆ

ਅਜੀਤ ਡੈਸਕ 31-12-2025
ਢਾਕਾ, 30 ਦਸੰਬਰ (ਏਜੰਸੀ)-ਬੰਗਲਾਦੇਸ਼ ਦੇ ਮੈਮਨ ਸਿੰਘ ਜ਼ਿਲ੍ਹੇ 'ਚ ਬੇਹੱਦ ਹੈਰਾਨੀਜਨਕ ਤੇ ਦਰਦਨਾਕ ਘਟਨਾ ਸਾਹਮਣੇ ਆਈ ਹੈ, ਜਿਥੇ ਇਕ ਹਿੰਦੂ ਅੰਸਾਰ ਮੈਂਬਰ, ਬਜੇਂਦਰ ਬਿਸਵਾਸ (40), ਦੀ ਉਸ ਦੇ ਹੀ ਸਾਥੀ ਵਲੋਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ | ਇਹ ਘਟਨਾ ਸੋਮਵਾਰ ਸ਼ਾਮ ਕਰੀਬ 6:30 ਵਜੇ ਇਕ ਸਵੈਟਰ ਫੈਕਟਰੀ 'ਚ ਵਾਪਰੀ | ਬੰਗਲਾਦੇਸ਼ ਹਿੰਦੂ ਬੋਧ ਈਸਾਈ ਏਕਤਾ ਕੌਂਸਲ ਦੇ ਕਾਰਜਕਾਰੀ ਸਕੱਤਰ ਜਨਰਲ ਮਨਿੰਦਰ ਨਾਥ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ | ਮਿ੍ਤਕ ਬਜੇਂਦਰ ਬਿਸਵਾਸ ਸਿਲਹਟ ਜ਼ਿਲ੍ਹੇ ਦਾ ਰਹਿਣ ਵਾਲਾ ਸੀ | ਚਸ਼ਮਦੀਦਾਂ ਮੁਤਾਬਕ ਮੁਲਜ਼ਮ ਅੰਸਾਰ ਮੈਂਬਰ ਨੋਮਨ ਮਿਆ ਤੇ ਬਜੇਂਦਰ ਇਕੱਠੇ ਬੈਠੇ ਸਨ, ਜਦੋਂ ਨੋਮਨ ਨੇ ਅਚਾਨਕ ਆਪਣੀ ਸ਼ਾਟਗਨ ਬਜੇਂਦਰ ਦੀ ਪੱਟ 'ਤੇ ਰੱਖ ਕੇ ਕਿਹਾ, “ਕੀ ਮੈਂ ਗੋਲੀ ਚਲਾਵਾਂ?” ਅਤੇ ਫ਼ਾਇਰ ਕਰ ਦਿੱਤਾ | ਗੰਭੀਰ ਜ਼ਖ਼ਮੀ ਹਾਲਤ 'ਚ ਬਜੇਂਦਰ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਨ ਦਿੱਤਾ | ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਮੁਲਜ਼ਮ ਨੋਮਨ ਮਿਆ ਨੂੰ ਗਿ੍ਫ਼ਤਾਰ ਕਰ ਲਿਆ | ਹਾਲਾਂਕਿ ਘਟਨਾ ਤੋਂ ਪਹਿਲਾਂ ਦੋਵਾਂ ਵਿਚਾਲੇ ਕਿਸੇ ਵਿਵਾਦ ਦੀ ਗੱਲ ਸਾਹਮਣੇ ਨਹੀਂ ਆਈ | ਪੁਲਿਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ |

ਪਿਛਲੀ ਖ਼ਬਰ ਗ਼ਰੀਬਾਂ ਤੋਂ ਰੋਜ਼ੀ-ਰੋਟੀ ਦਾ ਹੱਕ ਖੋਹ ਰਹੀ ਹੈ ਕੇਂਦਰ ਸਰਕਾਰ-ਹਰਪਾਲ ਸਿੰਘ ਚੀਮਾ ਅਗਲੀ ਖ਼ਬਰ ਤਿੰਨ ਬਿੱਲ ਵੀ ਪਾਸ ਹੋਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।