07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਭਾਰਤ ਦੇ ਜਲਪਾਇਗੁੜੀ 'ਚ ਹੋਇਆ ਸੀ ਜਨਮ

ਅਜੀਤ ਡੈਸਕ 31-12-2025
ਖਾਲਿਦਾ ਜ਼ੀਆ ਦਾ ਜਨਮ 1945 ਵਿਚ ਬੰਗਾਲ ਦੇ ਜਲਪਾਇਗੁੜੀ ਵਿਖੇ ਹੋਇਆ ਸੀ | ਉਨ੍ਹਾਂ ਦੇ ਪਿਤਾ ਇਸਕੰਦਰ ਅਲੀ ਮਜੂਮਦਾਰ ਇਕ ਕਾਰੋਬਾਰੀ ਸਨ ਅਤੇ ਮਾਂ ਤਾਇਬਾ ਮਜੂਮਦਾਰ ਘਰੇਲੂ ਔਰਤ ਸੀ | ਉਨ੍ਹਾਂ ਸ਼ੁਰੂਆਤੀ ਪੜ੍ਹਾਈ ਦੀਨਾਜਪੁਰ ਮਿਸ਼ਨਰੀ ਸਕੂਲ ਤੋਂ ਪ੍ਰਾਪਤ ਕੀਤੀ ਅਤੇ 1960 ਵਿਚ ਦੀਨਾਜਪੁਰ ਗਰਲਜ਼ ਸਕੂਲ ਤੋਂ ਮੈਟਿ੍ਕ ਪਾਸ ਕੀਤੀ | ਉਨ੍ਹਾਂ ਦਾ ਵਿਆਹ ਜ਼ੀਆਉਰ ਰਹਿਮਾਨ ਨਾਲ ਹੋਇਆ ਸੀ, ਜੋ ਉਸ ਸਮੇਂ ਪਾਕਿਸਤਾਨ ਫ਼ੌਜ 'ਚ ਕੈਪਟਨ ਸੀ | ਖਾਲਿਦਾ ਜ਼ੀਆ 1984 ਵਿਚ ਬੀ.ਐਨ.ਪੀ. ਦੀ ਉਪ ਪ੍ਰਧਾਨ ਚੁਣੀ ਗਈ ਅਤੇ ਉਨ੍ਹਾਂ ਦੀ ਅਗਵਾਈ 'ਚ ਬੀ.ਐਨ.ਪੀ. ਨੇ ਤਾਨਾਸ਼ਾਹੀ ਖਿਲਾਫ਼ ਅੰਦੋਲਨ ਕੀਤਾ | ਉਹ ਤਿੰਨ ਵਾਰ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਬਣੇ | ਪ੍ਰਧਾਨ ਮੰਤਰੀ ਵਜੋਂ ਉਨ੍ਹਾਂ ਦਾ ਪਹਿਲਾ ਕਾਰਜਕਾਲ ਮਾਰਚ 1991 ਤੋਂ ਫਰਵਰੀ 1996 ਤੱਕ ਰਿਹਾ | ਦੂਸਰਾ ਕਾਰਜਕਾਲ ਫਰਵਰੀ 1996 'ਚ ਸ਼ੁਰੂ ਹੋਇਆ, ਜੋ ਕੁਝ ਹਫ਼ਤਿਆਂ ਤੱਕ ਚੱਲਿਆ | ਉਨ੍ਹਾਂ ਦਾ ਤੀਸਰਾ ਕਾਰਜਕਾਲ ਅਕਤੂਬਰ 2001 ਤੋਂ ਅਕਤੂਬਰ 2006 ਤੱਕ ਰਿਹਾ | ਖਾਲਿਦਾ ਜ਼ੀਆ ਦੇ ਪਰਿਵਾਰ 'ਚ ਉਨ੍ਹਾਂ ਦਾ ਵੱਡਾ ਬੇਟਾ ਤਾਰਿਕ ਰਹਿਮਾਨ, ਦੋ ਨੂੰ ਹਾਂ ਅਤੇ ਤਿੰਨ ਪੋਤੇ-ਪੋਤੀਆਂ ਹਨ |

ਪਿਛਲੀ ਖ਼ਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦੁੱਖ ਪ੍ਰਗਟ ਅਗਲੀ ਖ਼ਬਰ ਵਿਧਾਨ ਸਭਾ ਵਲੋਂ ਵਿੱਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।