ਮੁਕੇਰੀਆਂ, 15 ਜੂਨ (ਰਾਮਗੜ੍ਹੀਆ)- ਹਲਕਾ ਇੰਚਾਰਜ ਕਾਂਗਰਸ ਕਮੇਟੀ ਮੁਕੇਰੀਆਂ ਅਤੇ ਸਾਬਕਾ ਵਿਧਾਇਕ ਮੈਡਮ ਇੰਦੂ ਬਾਲਾ ਨੇ ਪਿੰਡ ਗੋਦੜਾ ਵਿਖੇ ਐਡਵੋਕੇਟ ਮਨਜੀਤ ਸਿੰਘ ਦੇ ਨਿਵਾਸ ਸਥਾਨ ਵਿਖੇ ਮੀਟਿੰਗ ਕੀਤੀ | ਇਸ ਮੀਟਿੰਗ ਵਿਚ ਮੈਡਮ ਇੰਦੂ ਬਾਲਾ ਨੇ ਵਰਕਰਾਂ ਨਾਲ ਸੰਵਿਧਾਨ ਬਚਾਓ ਰੈਲੀ ਦੀ ਯੋਜਨਾ ਬਣਾਈ ਗਈ ਅਤੇ ਇਲਾਕੇ ਦਿਆਂ ਸਮੱਸਿਆਵਾਂ ਬਾਰੇ ਗੱਲਬਾਤ ਕੀਤੀ | ਇਸ ਮੌਕੇ ਉਨ੍ਹਾਂ ਕਿਹਾ ਕਿ 29 ਜੂਨ ਦਿਨ ਐਤਵਾਰ ਨੂੰ ਰਾਇਲ ਕੈਸਲ ਨਜ਼ਦੀਕ ਸਿਨੇਮਾਹਾਲ ਮੁਕੇਰੀਆਂ ਵਿਖੇ ਸੰਵਿਧਾਨ ਬਚਾਓ ਰੈਲੀ ਹੋ ਰਹੀ ਹੈ ਜਿਸ ਵਿਚ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਅਤੇ ਵਿਰੋਧੀ ਧਿਰ ਦੇ ਨੇਤਾ ਸ. ਪ੍ਰਤਾਪ ਸਿੰਘ ਬਾਜਵਾ ਪਹੁੰਚ ਰਹੇ ਹਨ | ਉਨ੍ਹਾਂ ਵਰਕਰਾਂ ਨੂੰ ਵੱਧ ਚੜ੍ਹ ਕੇ ਪਹੁੰਚਣ ਦੀ ਅਪੀਲ ਕੀਤੀ | ਇਸ ਮੀਟਿੰਗ ਵਿਚ ਬਲਾਕ ਪ੍ਰਧਾਨ ਮੁਕੇਰੀਆਂ ਅਰਚਿਟੈਕਟ ਰਵਿੰਦਰ ਸਿੰਘ, ਐਡਵੋਕੇਟ ਸਭਿਆ ਸਾਂਚੀ, ਪਿ੍ੰ. ਗੁਰਦਿਆਲ, ਡਾ. ਕਰਤਾਰ ਠਾਕੁਰ, ਕਿਰਪਾਲ ਸਿੰਘ, ਸਾਬਕਾ ਸਰਪੰਚ ਕਮਲਾ ਦੇਵੀ, ਗੋਲਡੀ ਸਰਪੰਚ, ਹੁੰਦਲ, ਵਿਕਾਸ, ਮੋਹਨ, ਹਰਦੇਵ ਸਿੰਘ, ਅਜੀਤ ਸਿੰਘ, ਮੋਹਿੰਦਰ ਸਿੰਘ, ਬੰਟੀ, ਪਿ੍ਥੀ ਸਿੰਘ, ਵਿਸ਼ਾਲ, ਕਰਨੈਲ ਸਿੰਘ, ਸਰਪੰਚ ਅਵਤਾਰ ਸਿੰਘ, ਰਾਜਕੁਮਾਰ ਕਲਸੀ, ਜੋਗਿੰਦਰ ਸਿੰਘ, ਸਰਪੰਚ ਰਾਮਲਾਲ, ਟਿੰਕੂ, ਵਿਸ਼ਾਲ, ਜਸ਼ਨ, ਲੱਵ, ਅਮਰੀਕ ਸਿੰਘ, ਲੰਬੜਦਾਰ ਸੀਤਾ ਰਾਮ, ਜੋਗਿੰਦਰ ਸਿੰਘ, ਗੁਰਨਾਮ ਸਿੰਘ, ਸੁਰਿੰਦਰ ਸਿੰਘ, ਨਰਿੰਦਰ ਸਿੰਘ, ਮੀਕਾ ਸਿੰਘ, ਗੁਰਨਾਮ ਸਿੰਘ, ਹਰਬੰਸ ਲਾਲ, ਦੇਸ਼ ਰਾਜ, ਤਾਰਾ ਰਾਮ ਅਤੇ ਹੋਰ ਸਹਿਯੋਗੀ ਵੀ ਹਾਜ਼ਰ ਸਨ |