ਤਲਵਾੜਾ, 16 ਜੂਨ (ਮਹਿਤਾ)- ਦਾਤਾਰਪੁਰ ਦੇ ਮੁਹੱਲਾ ਚੌਕੀ ਦੇ ਨਿਵਾਸੀ ਸ੍ਰੀ ਬਿ੍ਜੇਸ਼ ਕੁਮਾਰ ਜੋ ਕਿ ਬੀ.ਬੀ.ਐਮ.ਬੀ. ਦੇ ਪਾਵਰ ਵਿੰਗ ਸਰਕਲ ਤਲਵਾੜਾ ਵਿਖੇ ਸੁਪਰਡੈਂਟ ਦੇ ਅਹੁਦੇ 'ਤੇ ਤਾਇਨਾਤ ਸਨ, ਦੇ ਵਿਚ ਐਕਟਿਵਾ ਵੱਜਣ 'ਤੇ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਹੋਇਆ ਇੰਞ ਕਿ ਬਿ੍ਜੇਸ਼ ਕੁਮਾਰ ਪੁੱਤਰ ਸਵ. ਦੇਵ ਸ਼ਰਮਾ ਘਰ ਦੇ ਬਾਹਰ ਮੁੱਖ ਸੜਕ 'ਤੇ ਸੈਰ ਕਰ ਰਹੇ ਸੀ ਕਿ ਪਿੱਛੇ ਤੋਂ ਆਈ ਐਕਟਿਵਾ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ | ਬਿ੍ਜੇਸ਼ ਕੁਮਾਰ ਜ਼ਖ਼ਮੀ ਹੋ ਕੇ ਸੜਕ 'ਤੇ ਡਿਗ ਗਿਆ ਅਤੇ ਬਾਅਦ ਵਿਚ ਉਨ੍ਹਾਂ ਨੂੰ ਇਲਾਜ ਲਈ ਜਲੰਧਰ ਦੇ ਇਕ ਨਿੱਜੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਜਿੱਥੇ ਬਿ੍ਜੇਸ਼ ਕੁਮਾਰ ਦੀ ਮੌਤ ਹੋ ਗਈ | ਉਹ ਆਪਣੇ ਪਿੱਛੇ ਪਤਨੀ, 2 ਬੇਟੇ, ਇਕ ਭਰਾ, ਭਰਜਾਈ ਨੂੰ ਛੱਡ ਗਏ ਹਨ | ਪੁਲਿਸ ਇਸ ਹਾਦਸੇ ਦੀ ਜਾਂਚ ਕਰ ਰਹੀ ਹੈ |