ਹਰਿਆਣਾ, 16 ਜੂਨ (ਹਰਮੇਲ ਸਿੰਘ ਖੱਖ)-ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਭੂੰਗਾ ਵਿਖੇ ਅੰਮਿ੍ਤ ਵੇਲੇ ਆਸਾ ਦੀ ਵਾਰ ਦੇ ਦੀਵਾਨ ਸਜਾਏ ਗਏ | ਇਸ ਮੌਕੇ ਭਾਈ ਜਸਵੀਰ ਸਿੰਘ ਭਟੋਲੀਆਂ ਵਾਲਿਆਂ ਦੇ ਕੀਰਤਨੀ ਜਥੇ ਨੇ ਆਸਾ ਦੀ ਵਾਰ ਦਾ ਕੀਰਤਨ ਕੀਤਾ | ਸਮਾਗਮ ਦੌਰਾਨ ਭਾਈ ਅਮਰੀਕ ਸਿੰਘ ਤੇ ਬਾਬਾ ਲਖਵਿੰਦਰ ਸਿੰਘ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਜੀਵਨ ਫ਼ਲਸਫ਼ੇ ਸਬੰਧੀ ਸੰਗਤਾਂ ਨੂੰ ਜਾਣੂ ਕਰਵਾਇਆ | ਇਸ ਮੌਕੇ ਇੰਦਰਜੀਤ ਸਿੰਘ ਸੀਕਰੀ, ਡਾ. ਸਰਵਣ ਸਿੰਘ, ਪਿ੍ਥੀਪਾਲ ਸਿੰਘ ਜੋਸ਼, ਮੁਖ਼ਤਿਆਰ ਸਿੰਘ, ਸੂਬੇ. ਦਰਸ਼ਨ ਸਿੰਘ, ਅਰਪਿੰਦਰ ਸਿੰਘ, ਕੁਲਵੰਤ ਸਿੰਘ ਜੋਸ਼, ਨਰਿੰਦਰ ਸਿੰਘ ਕੂੰਟਾਂ, ਲਖਵਿੰਦਰ ਸਿੰਘ ਅੱਭੋਵਾਲ, ਫਕੀਰ ਸਿੰਘ, ਸਤਨਾਮ ਸਿੰਘ ਜੋਸ਼, ਹਰਦੀਪ ਸਿੰਘ ਫਾਂਬੜਾ, ਹਰਨਿਸ਼ਾਨ ਸਿੰਘ, ਰਜਿੰਦਰ ਸਿੰਘ, ਅਮਰਜੀਤ ਕੌਰ, ਮੋਹਨਜੀਤ ਕੌਰ, ਸ਼ਬਦਪ੍ਰੀਤ ਕੌਰ, ਹਰਵਿੰਦਰ ਕੌਰ, ਬਿਮਲਾ ਦੇਵੀ, ਨਿਰਮਲ ਕੌਰ ਆਦਿ ਹਾਜ਼ਰ ਸਨ |