ਮੁਕੇਰੀਆਂ, 16 ਜੂਨ (ਰਾਮਗੜ੍ਹੀਆ)-ਅਹਿਮਦਾਬਾਦ ਵਿਖੇ ਜਹਾਜ਼ ਡਿੱਗਣ ਨਾਲ ਮਾਰੇ ਲੋਕਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਆਮ ਆਦਮੀ ਪਾਰਟੀ ਦੇ ਆਗੂ ਮਾਸਟਰ ਸੇਵਾ ਸਿੰਘ ਐਮ.ਸੀ. ਨੇ ਇਸ ਨੂੰ ਬੇਹੱਦ ਦੁਖਦਾਈ ਘਟਨਾ ਦੱਸਿਆ | ਉਨ੍ਹਾਂ ਕਿਹਾ ਇਸ ਹਾਦਸੇ ਨੂੰ ਸਦੀਆਂ ਤੱਕ ਯਾਦ ਰੱਖਿਆ ਜਾਵੇਗਾ | ਮਾਸਟਰ ਸੇਵਾ ਸਿੰਘ ਨੇ ਕੇਂਦਰ ਸਰਕਾਰ ਪਾਸੋਂ ਮੰਗ ਕੀਤੀ ਕਿ ਇਸ ਘਟਨਾ ਦੀ ਜਾਂਚ ਪੜਤਾਲ ਪਾਰਦਰਸ਼ੀ ਢੰਗ ਨਾਲ ਹੋਣੀ ਚਾਹੀਦੀ ਹੈ ਤਾਂ ਜੋ ਪਤਾ ਚੱਲ ਸਕੇ ਕਿ ਇਹ ਹਾਦਸਾ ਕਿਵੇਂ ਵਾਪਰਿਆ | ਉਨ੍ਹਾਂ ਕਿਹਾ ਇਸ ਹਾਦਸੇ ਤੋਂ ਸਬਕ ਲੈਂਦਿਆਂ ਸਾਨੂੰ ਅਗਾਂਹ ਤੋਂ ਸੁਚੇਤ ਰਹਿਣਾ ਚਾਹੀਦਾ ਹੈ |