ਹੁਸ਼ਿਆਰਪੁਰ, 17 ਜੂਨ (ਬਲਜਿੰਦਰਪਾਲ ਸਿੰਘ)-ਡੀ.ਏ.ਵੀ. ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਅਨੂਪ ਕੁਮਾਰ ਅਤੇ ਸਕੱਤਰ ਆਰ.ਐਮ. ਭੱਲਾ ਦੇ ਮਾਰਗ ਦਰਸ਼ਨ 'ਚ ਚੱਲ ਰਹੀ ਸੰਸਥਾ ਡੀ.ਏ.ਵੀ. ਕਾਲਜ ਆਫ਼ ਐਜੂਕੇਸ਼ਨ ਹੁਸ਼ਿਆਰਪੁਰ 'ਚ ਐਮ.ਐੱਡ. ਅਤੇ ਬੀ.ਐੱਡ. ਸਮੈਸਟਰ-2 ਵਲੋਂ ਐਮ.ਐੱਡ ਅਤੇ ਬੀ.ਐੱਡ ਸਮੈਸਟਰ-4 (2023-2025) ਦੇ ਵਿਦਿਆਰਥੀਆਂ ਲਈ ਵਿਦਾਇਗੀ ਪਾਰਟੀ 'ਰੁਖ਼ਸਤ-ਏ-ਮਹਿਫ਼ਲ' ਸਮਾਗਮ ਕਰਵਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਵਲੋਂ ਰੰਗਾਰੰਗ ਪ੍ਰੋਗਰਾਮ (ਗੀਤ, ਚੁਟਕਲੇ, ਮੀਮਿਕਰੀ, ਮਨੋਰੰਜਕ ਖੇਡਾਂ ਆਦਿ) ਪੇਸ਼ ਕੀਤਾ ਗਿਆ | ਇਸ ਮੌਕੇ ਸਮੈਸਟਰ-4 ਦੇ ਵਿਦਿਆਰਥੀਆਂ ਵਲੋਂ ਕਾਲਜ 'ਚ ਬਿਤਾਏ ਸੁਨਹਿਰੇ ਦਿਨਾਂ ਦੀਆਂ ਯਾਦਾਂ ਅਤੇ ਪੜ੍ਹਾਈ ਨਾਲ ਸਬੰਧਿਤ ਅਨੁਭਵ ਸਾਂਝੇ ਕੀਤੇ ਗਏ | ਸਮਾਗਮ 'ਚ ਵਿਦਿਆਰਥੀਆਂ ਵਲੋਂ ਸਮੈਸਟਰ-4 ਦੇ ਵਿਦਿਆਰਥੀਆਂ 'ਚ ਮਿਸ ਫੇਅਰਵੈੱਲ ਅਤੇ ਮਿਸਟਰ ਫੇਅਰਵੈੱਲ ਦੇ ਖ਼ਿਤਾਬ ਲਈ ਮੁਕਾਬਲਾ ਕਰਵਾਇਆ ਗਿਆ, ਜਿਸ ਰਿਤਿਕਾ ਨੂੰ ਮਿਸ ਫੇਅਰਵੈੱਲ ਅਤੇ ਕਰਨਦੀਪ ਸਿੰਘ ਨੂੰ ਮਿਸਟਰ ਫੇਅਰਵੈੱਲ ਦਾ ਖ਼ਿਤਾਬ, ਜਦਕਿ ਚੰਗਾ ਪਹਿਰਾਵਾ (ਕੁੜੀਆਂ) 'ਚੋਂ ਹਰਸਿਮਰਨ ਕੌਰ ਅਤੇ ਚੰਗਾ ਪਹਿਰਾਵਾ (ਮੁੰਡਿਆਂ) 'ਚੋਂ ਹਰਪ੍ਰੀਤ ਸਿੰਘ, ਸਰਵੋਤਮ ਪ੍ਰਦਰਸ਼ਨ (ਮੁੰਡਿਆਂ) ਲਈ ਸੰਜੇ ਅਤੇ ਜਸਦੀਪ ਸਿੰਘ ਅਤੇ ਸਰਵੋਤਮ ਪ੍ਰਦਰਸ਼ਨ (ਕੁੜੀਆਂ) ਲਈ ਅਮਨਪ੍ਰੀਤ ਕੌਰ ਨੂੰ ਸਨਮਾਨਿਤ ਕੀਤਾ ਗਿਆ | ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਅਨੂਪ ਕੁਮਾਰ ਅਤੇ ਸਕੱਤਰ ਆਰ.ਐਮ.ਭੱਲਾ ਨੇ ਬੀ.ਐਡ. ਅਤੇ ਐਮ.ਐਡ.ਸਮੈਸਟਰ-4 ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਵਧੀਆ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ | ਕਾਲਜ ਪਿੰ੍ਰਸੀਪਲ ਡਾ. ਵਿਧੀ ਭੱਲਾ ਨੇ ਵਿਦਿਆਰਥੀਆਂ ਨੂੰ ਸ਼ੁੱਭਕਾਮਨਾਵਾਂ ਦਿੰਦੇ ਹੋਏ ਵਿਦਿਆਰਥੀਆਂ ਦੀ ਦੋ ਸਾਲ ਦੀ ਬੀ.ਐਡ ਅਤੇ ਐਮ.ਐਡ 'ਚ ਵਧੀਆ ਕਾਰਜਸ਼ੀਲਤਾ ਲਈ ਸ਼ਲਾਘਾ ਕੀਤੀ |