22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਸੰਵਿਧਾਨ ਬਚਾਓ ਰੈਲੀ ਸੰਬੰਧੀ ਪਿੰਡ ਬਲਡਾ ਵਿਖੇ ਕਾਂਗਰਸੀ ਵਰਕਰਾਂ ਦੀ ਮੀਟਿੰਗ

ਅਜੀਤ ਡੈਸਕ 18-06-2025
ਮੁਕੇਰੀਆਂ, 17 ਜੂਨ (ਰਾਮਗੜ੍ਹੀਆ)-ਹਲਕਾ ਇੰਚਾਰਜ ਕਾਂਗਰਸ ਕਮੇਟੀ ਮੁਕੇਰੀਆਂ ਅਤੇ ਸਾਬਕਾ ਵਿਧਾਇਕਾ ਮੈਡਮ ਇੰਦੂ ਬਾਲਾ ਨੇ ਪਿੰਡ ਬਲਡਾ ਵਿਖੇ ਸਰਪੰਚ ਹਰਵਿੰਦਰ ਸਿੰਘ ਸੱਨੀ ਠਾਕੁਰ ਦੇ ਨਿਵਾਸ ਸਥਾਨ ਵਿਖੇ ਮੀਟਿੰਗ ਕੀਤੀ | ਇਸ ਮੀਟਿੰਗ ਵਿਚ ਮੈਡਮ ਇੰਦੂ ਬਾਲਾ ਨੇ ਵਰਕਰ ਸਹਿਬਾਨਾਂ ਨਾਲ ਸੰਵਿਧਾਨ ਬਚਾਓ ਰੈਲੀ ਦੀ ਯੋਜਨਾ ਬਣਾਈ ਅਤੇ ਇਲਾਕੇ ਦਿਆਂ ਸਮੱਸਿਆਵਾਂ ਬਾਰੇ ਗੱਲਬਾਤ ਕੀਤੀ | ਇਸ ਮੀਟਿੰਗ ਵਿਚ ਬਲਾਕ ਪ੍ਰਧਾਨ ਮੁਕੇਰੀਆਂ ਅਰਚਿਟੈਕਟ ਰਵਿੰਦਰ ਸਿੰਘ, ਬਲਾਕ ਪ੍ਰਧਾਨ ਹਾਜੀਪੁਰ ਕਿਸ਼ੋਰੀ ਲਾਲ, ਸਾਬਕਾ ਪ੍ਰਧਾਨ ਕਮਲਜੀਤ ਠਾਕੁਰ, ਡਾ. ਪ੍ਰਦੀਪ ਕੁਮਾਰ, ਸਰਪੰਚ ਹਰਵਿੰਦਰ ਸਿੰਘ, ਐਸ.ਸੀ ਪ੍ਰਧਾਨ ਰਾਮਪਾਲ, ਸੁਧੀਰ ਠਾਕੁਰ, ਸੱਨੀ ਬਲਡਾ, ਰਮੇਸ਼, ਸਾਬਕਾ ਸਰਪੰਚ ਕਰਮ ਸਿੰਘ, ਭਾਨ ਸਿੰਘ, ਅਜੀਤ ਸਿੰਘ, ਗੁਰਵਿੰਦਰ ਸਿੰਘ ਭਿੰਡਰ, ਹਰਜੀਤ ਸਿੰਘ, ਸੁਖਵਿੰਦਰ ਸਿੰਘ, ਕਾਲਾ ਸਿੰਘ, ਮਾਸਟਰ ਮੋਹਨ ਲਾਲ, ਪਰਮਜੀਤ ਸਿੰਘ ਮੁਲਤਾਨੀ, ਲਾਡੀ ਸਰਪੰਚ, ਪ੍ਰਤਾਪ ਸਿੰਘ, ਬਚਨ ਲਾਲ ਅਤੇ ਹੋਰ ਸਹਿਯੋਗੀ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਖ਼ਾਲਸਾ ਕਾਲਜ ਵਿਖੇ ਨਵੇਂ ਵਿੱਦਿਅਕ ਸੈਸ਼ਨ ਦਾ ਪ੍ਰਾਸਪੈਕਟ ਜਾਰੀ ਅਗਲੀ ਖ਼ਬਰ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਬੂਥ ਪੱਧਰ 'ਤੇ ਇੱਕਜੁੱਟ ਹੋਣ ਦੀ ਲੋੜ-ਤਨੇਜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।