21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਸ਼ੋ੍ਰਮਣੀ ਅਕਾਲੀ ਦਲ ਦੀ ਜਸਵਿੰਦਰ ਸਿੰਘ ਬਿੱਟੂ ਦੇ ਗ੍ਰਹਿ ਵਿਖੇ ਮੀਟਿੰਗ

ਅਜੀਤ ਡੈਸਕ 18-06-2025
ਮੁਕੇਰੀਆਂ, 17 ਜੂਨ (ਰਾਮਗੜ੍ਹੀਆ)-ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਲੱਖੀ ਦੀ ਅਗਵਾਈ ਹੇਠ ਜਸਵਿੰਦਰ ਸਿੰਘ ਬਿੱਟੂ ਸਪੁੱਤਰ ਟਕਸਾਲੀ ਆਗੂ ਸਵ. ਜਥੇਦਾਰ ਪ੍ਰੀਤਮ ਸਿੰਘ ਦੇ ਗ੍ਰਹਿ ਸੰਤ ਨਗਰ ਮੁਕੇਰੀਆਂ ਵਿਖੇ ਹੋਈ | ਇਸ ਮੌਕੇ ਜਥੇਦਾਰ ਲਖਵਿੰਦਰ ਸਿੰਘ ਲੱਖੀ ਨੇ ਕਿਹਾ ਕਿ ਸਵਰਗੀ ਪ੍ਰੀਤਮ ਸਿੰਘ ਦੇ ਸਵ. ਪ੍ਰਕਾਸ਼ ਸਿੰਘ ਬਾਦਲ ਨਾਲ ਗੂੜੇ੍ਹ ਸਬੰਧ ਸਨ ਅਤੇ ਜਦੋਂ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁਕੇਰੀਆਂ ਆਉਂਦੇ ਸਨ ਤਾਂ ਉਹ ਜਥੇਦਾਰ ਪ੍ਰੀਤਮ ਸਿੰਘ ਦੇ ਘਰ ਜ਼ਰੂਰ ਰੁਕਦੇ ਸਨ | ਜਥੇਦਾਰ ਪ੍ਰੀਤਮ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਬਾਦਲ ਸਾਹਿਬ ਨੇ ਗੁਰਦਾਸਪੁਰ-ਮੁਕੇਰੀਆਂ ਸੜਕ ਦਾ ਨਾਂਅ ਉਨ੍ਹਾਂ ਦੇ ਨਾਂਅ 'ਤੇ ਰੱਖਿਆ ਅਤੇ ਮੁਕੇਰੀਆਂ-ਗੁਰਦਾਸਪੁਰ ਰੋਡ 'ਤੇ ਇਕ ਰੇਲਵੇ ਪੁਲ ਦੀ ਉਸਾਰੀ ਕਰਵਾਈ ਜੋ ਇਲਾਕੇ ਲਈ ਬਹੁਤ ਵੱਡੀ ਦੇਣ ਹੈ | ਉਨ੍ਹਾਂ ਕਿਹਾ ਅੱਜ ਜਥੇਦਾਰ ਪ੍ਰੀਤਮ ਸਿੰਘ ਦਾ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਨਾਲ ਚਟਾਨ ਵਾਂਗ ਖੜ੍ਹਾ ਹੈ | ਇਸ ਮੌਕੇ ਜਸਵਿੰਦਰ ਸਿੰਘ ਬਿੱਟੂ ਸਾਬਕਾ ਮੈਂਬਰ ਜਨਰਲ ਕੌਂਸਲ ਨੇ ਸਾਰੇ ਲੀਡਰਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਇਲਾਕੇ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਾਂਗੇ ਤਾਂ ਜੋ 2027 ਦੀਆਂ ਚੋਣਾਂ ਵਿਚ ਅਕਾਲੀ ਦਲ ਨੂੰ ਕਾਮਯਾਬੀ ਮਿਲੇ | ਇਸ ਮੌਕੇ ਜਥੇਦਾਰ ਕਿਰਪਾਲ ਸਿੰਘ ਗੇਰਾ ਪ੍ਰਧਾਨ ਗੁਰੂ ਨਾਨਕ ਸੇਵਾ ਸੁਸਾਇਟੀ, ਸੁਰਜੀਤ ਸਿੰਘ ਕੈਰੇ, ਈਸ਼ਰ ਸਿੰਘ ਮੰਝਪੁਰ, ਲਖਵਿੰਦਰ ਸਿੰਘ ਟਿੰਮੀ, ਸੰਤੋਖ ਸਿੰਘ ਡਾਲੋਵਾਲ, ਸੁਖਦੇਵ ਸਿੰਘ, ਮਾਸਟਰ ਅਤਰ ਸਿੰਘ, ਜਗਤਾਰ ਸਿੰਘ ਹਾਜੀਪੁਰ, ਗੁਰਨਾਮ ਸਿੰਘ ਅਜਮੇਰ, ਅਮਰਜੀਤ ਸਿੰਘ ਨੌਸ਼ਹਿਰਾ, ਸਤਨਾਮ ਸਿੰਘ ਗੇਰਾ, ਕੁਲਵਿੰਦਰ ਸਿੰਘ ਕਿੰਦਾ ਅਤੇ ਹੋਰ ਸ਼ੋ੍ਰਮਣੀ ਅਕਾਲੀ ਦਲ ਦੇ ਵਰਕਰ ਹਾਜ਼ਰ ਸਨ |
ਪਿਛਲੀ ਖ਼ਬਰ ਬਸਪਾ ਵਲੋਂ ਨਸ਼ਾ ਵਿਰੋਧੀ 'ਪੰਜਾਬ ਸੰਭਾਲੋ ਮੁਹਿੰਮ' ਸ੍ਰੀ ਖੁਰਾਲਗੜ੍ਹ ਸਾਹਿਬ ਤੋਂ ਅਗਲੀ ਖ਼ਬਰ ਘਰੇਲੂ ਸਿਲੰਡਰਾਂ ਦੀ ਦੁਰਵਰਤੋਂ ਜ਼ੋਰਾਂ 'ਤੇ, ਸੰਬੰਧਿਤ ਵਿਭਾਗ ਸੁੱਤਾ ਕੁੰਭਕਰਨੀ ਨੀਂਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।