ਦਸੂਹਾ, 18 ਜੂਨ (ਕੌਸ਼ਲ)-ਹਲਕਾ ਦਸੂਹਾ ਅੰਦਰ ਜਿੱਥੇ ਚੁਫੇਰੇ ਵੱਡੇ ਪੱਧਰ 'ਤੇ ਵਿਕਾਸ ਚੱਲ ਰਿਹਾ ਹੈ, ਉੱਥੇ ਹੀ ਹਲਕਾ ਦੇ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਵੱਲੋਂ ਲੜੀਵਾਰ ਹਰ ਇਕ ਪਿੰਡ ਦੀ ਪੰਚਾਇਤ ਨੂੰ ਵਿਕਾਸ ਕਾਰਜਾਂ ਲਈ ਗਰਾਂਟਾਂ ਜਾਰੀ ਕੀਤੀਆਂ ਜਾ ਰਹੀਆਂ ਹਨ, ਜਿਸ ਵਿਚ ਦਸੂਹਾ ਦੇ ਪਿੰਡ ਬਾਲਾ ਕੁਲੀਆਂ ਦੇ ਮੁਹਤਬਰਾਂ ਨੂੰ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਨੇ 2 ਲੱਖ ਦਾ ਚੈੱਕ ਭੇਟ ਕੀਤਾ | ਇਸ ਮੌਕੇ ਪਿੰਡ ਬਾਲਾ ਕੁਲੀਆਂ ਦੇ ਮੁਹਤਬਰਾਂ ਨੇ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਦਾ ਧੰਨਵਾਦ ਕੀਤਾ | ਇਸ ਮੌਕੇ ਸਰਪੰਚ ਹਰਪ੍ਰੀਤ ਕੌਰ, ਮੈਂਬਰ ਜਸਵੀਰ ਸਿੰਘ, ਮੈਂਬਰ ਸ਼ੇਰਾ, ਮੈਂਬਰ ਤਰਸੇਮ ਲਾਲ, ਮੈਂਬਰ ਬਿੱਟੂ, ਜੱਗਾ ਕੁੱਲੀਆਂ, ਲਾਲੀ ਚੀਮਾ, ਰਿੰਪਾ ਕੁੱਲੀਆਂ, ਸਤਨਾਮ ਸਿੰਘ ਸਰਪੰਚ, ਬੱਬੂ ਸਾਬਕਾ ਸੰਮਤੀ ਮੈਂਬਰ ਹਾਜ਼ਰ ਸਨ |