02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਪੱਖੋਵਾਲ ਵਿਖੇ ਜੋੜ ਮੇਲਾ ਅੱਜ

ਅਜੀਤ ਡੈਸਕ 19-06-2025
ਗੜ੍ਹਦੀਵਾਲਾ, 18 ਜੂਨ (ਚੱਗਰ)-ਦਰਬਾਰ ਬਾਬਾ ਨੌਗੱਜਾ ਪੀਰ ਨੂੰ ਸਮਰਪਿਤ ਪਿੰਡ ਪੱਖੋਵਾਲ ਵਿਖੇ ਸਾਲਾਨਾ ਜੋੜ ਮੇਲਾ 19 ਜੂਨ ਦਿਨ ਵੀਰਵਾਰ ਨੂੰ ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ | ਜਿਸ 'ਚ ਸਾਬਕਾ ਮੁੱਖ ਸੰਸਦੀ ਸਕੱਤਰ ਦੇਸ ਰਾਜ ਸਿੰਘ ਧੁੱਗਾ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਣਗੇ | ਇਸ ਮੌਕੇ ਦਰਬਾਰ 'ਤੇ ਝੰਡੇ ਦੀ ਰਸਮ ਅਦਾ ਕਰਨ ਉਪਰੰਤ ਜਰਨੈਲ ਜੋਨੀ, ਰਾਮ ਕਠਾਰੀਆ, ਮਲਕੀਤ ਬੁੱਗਾ ਅਤੇ ਅਮਰੀਕ ਜੱਸਲ ਕੱਵਾਲੀਆਂ ਪੇਸ਼ ਕਰਨਗੇ | ਇਹ ਜਾਣਕਾਰੀ ਪ੍ਰਧਾਨ ਪ੍ਰੀਤਮ ਸਿੰਘ, ਸਾਬਕਾ ਸਰਪੰਚ ਜਸਵੰਤ ਸਿੰਘ, ਡਾ. ਨਿਰਮਲ ਸਿੰਘ ਕਾਕਾ, ਸ੍ਰੀ ਬਾਲ ਕਿਸ਼ਨ ਆਦਿ ਵਲੋਂ ਦਿੱਤੀ ਗਈ |
ਪਿਛਲੀ ਖ਼ਬਰ ਪਿੰਡ ਡੱਫਰ ਵਿਖੇ ਕਿ੍ਕਟ ਟੂਰਨਾਮੈਂਟ ਅੱਜ-ਸੋਨੂੰ ਅਗਲੀ ਖ਼ਬਰ ਵਿਜ਼ਨ ਕੇਅਰ ਸੁਸਾਇਟੀ ਨੇ ਵੇਵਜ਼ ਹਸਪਤਾਲ ਟਾਂਡਾ ਵਿਖੇ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।