25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

'ਡਬਲਯੂ.ਡੀ. ਇਮੀਗ੍ਰੇਸ਼ਨ ਕੰਸਲਟੈਂਟਸ' ਵਲੋਂ ਸਟੱਡੀ ਅਤੇ ਵਰਕ ਵੀਜ਼ਾ ਮੈਗਾ ਸੈਮੀਨਾਰ ਭਲਕੇ

ਅਜੀਤ ਡੈਸਕ 20-06-2025
ਹੁਸ਼ਿਆਰਪੁਰ, 19 ਜੂਨ (ਬਲਜਿੰਦਰਪਾਲ ਸਿੰਘ)-ਇਮੀਗ੍ਰੇਸ਼ਨ ਦੇ ਖੇਤਰ 'ਚ ਜਾਨੀ-ਮਾਨੀ ਕੰਪਨੀ 'ਡਬਲਯੂ.ਡੀ. ਇਮੀਗ੍ਰੇਸ਼ਨ ਕੰਸਲਟੈਂਟਸ' ਵਲੋਂ ਸਟੱਡੀ ਅਤੇ ਵਰਕ ਵੀਜ਼ਾ ਮੈਗਾ ਸੈਮੀਨਾਰ 21 ਜੂਨ ਨੂੰ ਹੋਟਲ ਪੈ੍ਰਜ਼ੀਡੈਂਸੀ ਨਜ਼ਦੀਕ ਪਾਸਪੋਰਟ ਦਫ਼ਤਰ ਹੁਸ਼ਿਆਰਪੁਰ ਵਿਖੇ ਸਵੇਰੇ 11 ਤੋਂ ਸ਼ਾਮ 4 ਵਜੇ ਤੱਕ ਲਗਾਇਆ ਜਾ ਰਿਹਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਵਿਲੀਅਮ ਬੈਂਟਿਕ ਨੇ ਦੱਸਿਆ ਕਿ ਸੈਮੀਨਾਰ 'ਚ ਐਂਟਰੀ ਬਿਲਕੁਲ ਮੁਫ਼ਤ ਹੋਵੇਗੀ | ਉਨ੍ਹਾਂ ਦੱਸਿਆ ਕਿ ਇਹ ਸੈਮੀਨਾਰ ਸਟੱਡੀ ਵੀਜ਼ਾ ਅਤੇ ਵਰਕ ਪਰਮਿਟ 'ਤੇ ਵਿਦੇਸ਼ ਜਾਣ ਵਾਲੇ ਚਾਹਵਾਨਾਂ ਲਈ ਬਿਲਕੁਲ ਮੁਫ਼ਤ ਰੱਖਿਆ ਗਿਆ ਹੈ | ਉਨ੍ਹਾਂ ਦੱਸਿਆ ਕਿ ਸੈਮੀਨਾਰ 'ਚ ਚਾਹਵਾਨ ਲੋਕਾਂ ਨੂੰ ਕੈਨੇਡਾ, ਆਸਟ੍ਰੇਲੀਆ, ਯੂ.ਕੇ., ਜਰਮਨੀ, ਸ਼ੈਨੇਗਨ ਦੇਸ਼ਾਂ 'ਚ ਸਟੱਡੀ ਵੀਜ਼ੇ ਅਤੇ ਵਰਕ ਪਰਮਿਟ ਦੀ ਪੂਰੀ ਜਾਣਕਾਰੀ ਦਿੱਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਵੀ ਵਿਦਿਆਰਥੀ ਤੋਂ ਆਇਲਟਸ ਨਹੀਂ ਹੋ ਰਹੀ, ਉਹ ਵਿਦਿਆਰਥੀ ਜਰਮਨੀ ਜਾਂ ਯੂ.ਕੇ. 'ਚ ਬਿਨਾਂ ਆਇਲਟਸ ਸਟੱਡੀ ਵੀਜ਼ੇ 'ਤੇ ਜਾ ਸਕਦੇ ਹਨ ਅਤੇ ਪੜ੍ਹਾਈ ਦੇ ਨਾਲ-ਨਾਲ ਕੰਮ ਵੀ ਕਰ ਸਕਦੇ ਹਨ | ਉਨ੍ਹਾਂ ਦੱਸਿਆ ਕਿ ਡਬਲਯੂ.ਡੀ. ਇਮੀਗ੍ਰੇਸ਼ਨ ਕੰਸਲਟੈਂਟਸ ਵਲੋਂ ਲਗਾਏ ਜਾਣ ਵਾਲੇ ਇਸ ਸੈਮੀਨਾਰ 'ਚ ਰਜਿਸਟ੍ਰੇਸ਼ਨ ਕਰਵਾਉਣ ਲਈ ਕੋਈ ਫ਼ੀਸ ਨਹੀਂ ਲਈ ਜਾਵੇਗੀ ਅਤੇ ਕਈ ਪ੍ਰੋਗਰਾਮਾਂ 'ਚ 2 ਲੱਖ ਰੁਪਏ ਦਾ ਲਾਭ ਵੀ ਦਿੱਤਾ ਜਾਵੇਗਾ |
ਪਿਛਲੀ ਖ਼ਬਰ ਟਰਿੱਪਲ ਐਮ. ਪਬਲਿਕ ਸਕੂਲ 'ਚ ਸਮਰ ਕੈਂਪ 23 ਤੋਂ ਅਗਲੀ ਖ਼ਬਰ ਬਾਬਾ ਮੰਝ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਨੇ ਪਿਤਾ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।