16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਟੀ.ਬੀ. ਦੀ ਬਿਮਾਰੀ ਸੰਬੰਧੀ ਨਿਕਸ਼ੈ ਪੋਰਟਲ 'ਤੇ ਐਂਟਰੀਆਂ ਕਰਨ ਬਾਰੇ ਕੀਤਾ ਜਾਗਰੂਕ <br/>

ਅਜੀਤ ਡੈਸਕ 21-06-2025
ਹੁਸ਼ਿਆਰਪੁਰ, 20 ਜੂਨ (ਬਲਜਿੰਦਰਪਾਲ ਸਿੰਘ)-ਪੀ.ਐਚ.ਸੀ. ਚੱਕੋਵਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਮਨਪ੍ਰੀਤ ਕੌਰ ਦੀ ਅਗਵਾਈ 'ਚ ਪੀ.ਐਚ.ਸੀ. ਚੱਕੋਵਾਲ ਵਿਖੇ ਟੀ.ਬੀ. ਦੀ ਬਿਮਾਰੀ ਨਾਲ ਸੰਬੰਧਿਤ ਨਿਕਸ਼ੈ ਪੋਰਟਲ 'ਤੇ ਐਂਟਰੀਆਂ ਕਰਨ ਸੰਬੰਧੀ ਸੀ.ਐਚ.ਓ. ਨੂੰ ਟੀ.ਬੀ.ਐਚ.ਵੀ. ਸੰਜੀਵ ਧਰਵਾਲ ਨੇ ਜਾਣਕਾਰੀ ਦਿੱਤੀ | ਉਨ੍ਹਾਂ ਦੱਸਿਆ ਕਿ ਜਿੰਨੇ ਵੀ ਟੀ.ਬੀ. ਦੇ ਮਰੀਜ਼ਾਂ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਦੀ ਜਾਣਕਾਰੀ ਨਿਕਸ਼ੈ ਪੋਰਟਲ 'ਤੇ ਪਾਉਣੀ ਬਹੁਤ ਜ਼ਰੂਰੀ ਹੈ | ਸਰਕਾਰ ਦਾ ਟੀਚਾ ਟੀ.ਬੀ. ਦਾ ਖ਼ਾਤਮਾ ਕਰਨਾ ਹੈ | ਇਸ ਲਈ 100 ਰੋਜ਼ਾ ਟੀ.ਬੀ. ਮੁਕਤ ਮੁਹਿੰਮ ਦੁਬਾਰਾ ਤੋਂ ਚਲਾਈ ਜਾ ਰਹੀ ਹੈ ਅਤੇ ਇਸ ਦੌਰਾਨ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ | ਸੰਜੀਵ ਧਰਵਾਲ ਨੇ ਦੱਸਿਆ ਕਿ ਜੇਕਰ ਕਿਸੇ ਨੂੰ 7 ਦਿਨ ਤੋਂ ਖਾਂਸੀ, ਬੁਖ਼ਾਰ, ਭਾਰ ਘਟਣਾ, ਪਸੀਨਾ ਆਉਣਾ ਆਦਿ ਲੱਛਣ ਹੋਣ ਤਾਂ ਉਸ ਵਿਅਕਤੀ ਨੂੰ ਸਿਹਤ ਕੇਂਦਰ ਨਾਲ ਸੰਪਰਕ ਕਰਕੇ ਆਪਣੇ ਟੈੱਸਟ ਕਰਵਾਉਣੇ ਚਾਹੀਦੇ ਹਨ | ਉਨ੍ਹਾਂ ਕਿਹਾ ਕਿ ਟੀ.ਬੀ. ਦੀ ਦਵਾਈ ਲਗਾਤਾਰ ਡਾਕਟਰ ਦੇ ਦੱਸੇ ਮੁਤਾਬਿਕ ਖਾਣੀ ਪੈਂਦੀ ਹੈ ਅਤੇ ਇਸ ਦਾ ਇਕ ਦਿਨ ਦਾ ਵੀ ਨਾਗਾ ਨਹੀਂ ਪਾਉਣਾ ਚਾਹੀਦਾ | ਇਸ ਮੌਕੇ ਹਰਦੀਪ ਸਿੰਘ ਬੀ.ਈ.ਈ. ਵੀ ਹਾਜ਼ਰ ਸਨ |

ਪਿਛਲੀ ਖ਼ਬਰ ਸਟਾਰ ਪਬਲਿਕ ਸਕੂਲ ਮੁਕੇਰੀਆਂ ਵਿਖੇ ਆਨਲਾਈਨ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ <br/> ਅਗਲੀ ਖ਼ਬਰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਨੇ 3 ਰੋਜ਼ਾ ਫ਼ਸਟ ਏਡ ਸਿਖਲਾਈ ਸੈਮੀਨਾਰ ਲਗਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।