06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਗੁਰਮੀਤ ਸਿੱਧੂ ਵਲੋਂ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਭੇਜੀ

ਅਜੀਤ ਡੈਸਕ 03-09-2025
ਸ਼ਾਮਚੁਰਾਸੀ, 2 ਸਤੰਬਰ (ਗੁਰਮੀਤ ਸਿੰਘ ਖ਼ਾਨਪੁਰੀ)-ਵਿਸ਼ਵ ਪੰਜਾਬੀ ਸੱਭਿਆਚਾਰ ਮੰਚ ਸ਼ਾਮਚੁਰਾਸੀ ਦੇ ਮੀਤ ਪ੍ਰਧਾਨ ਤੇ ਬਾਬਾ ਸ਼ਾਮੀ ਸ਼ਾਹ ਮੇਲਾ ਸ਼ਾਮਚੁਰਾਸੀ ਦੇ ਸਲਾਹਕਾਰ ਸਮਾਜ ਸੇਵਕ ਗੁਰਮੀਤ ਸਿੱਧੂ ਵਲੋਂ ਮੁਹੱਲਾ ਨਿਵਾਸੀਆਂ ਦੇ ਸਹਿਯੋਗ ਨਾਲ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਭੇਜੀ ਗਈ | ਇਸ ਮੌਕੇ ਉਨ੍ਹਾਂ ਕਿਹਾ ਕਿ ਕੁਦਰਤੀ ਆਫ਼ਤ ਦੇ ਇਸ ਔਖੇ ਸਮੇਂ 'ਚ ਪੀੜਤ ਪਰਿਵਾਰਾਂ ਨੂੰ ਸਹਾਇਤਾ ਦੇਣਾ ਸਾਡਾ ਸਭ ਦਾ ਫ਼ਰਜ਼ ਬਣਦਾ ਹੈ | ਕੁਦਰਤੀ ਆਫ਼ਤ ਦੇ ਕਾਰਨ ਪੰਜਾਬ ਦੇ ਕਈ ਇਲਾਕਿਆਂ 'ਚ ਆਏ ਹੜ੍ਹ ਨਾਲ ਲੋਕਾਂ ਨੂੰ ਬਹੁਤ ਵੱਡੇ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਹੈ | ਇਸ ਮੌਕੇ ਸੁਰਿੰਦਰ ਕੁਮਾਰ, ਪਰਵਲ ਬੱਧਣ, ਹਰਮਨ ਸਿੰਧੂ, ਉਦੇ ਮਹੇ, ਸ਼ਾਮਾ ਰਾਜਰਾਣੀ, ਨਿਰਮਲਾ ਦੇਵੀ, ਸ਼ਿੰਦੋ ਦੇਵੀ, ਅਨੀਤਾ ਰਾਣੀ, ਜਸਵੀਰ ਕੌਰ, ਕ੍ਰਿਸ਼ਨਾ ਦੇਵੀ, ਕਾਂਤਾ ਦੇਵੀ ਵੀ ਸ਼ਾਮਿਲ ਸਨ |
ਪਿਛਲੀ ਖ਼ਬਰ ਹੁਸ਼ਿਆਰਪੁਰ ਆਟੋਮੋਬਾਇਲਸ ਵਲੋਂ 24ਵੀਂ ਵਰ੍ਹੇਗੰਢ ਮੌਕੇ ਸਮਾਗਮ ਆਉਣ ਵਾਲੇ ਸਮੇਂ 'ਚ ਰਾਇਲ ਪਲੈਟੀਨਮ ਤੇ ਐਲਫ਼ਾ ਬੈਂਡ... ਅਗਲੀ ਖ਼ਬਰ ਆਸ ਕਿਰਨ ਨਸ਼ਾ ਛੁਡਾਊ ਕੇਂਦਰ 'ਚ ਸ਼ਬਦ ਗੁਰੂ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।