08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਹੜ੍ਹ ਦਾ ਪਾਣੀ ਪਿੰਡ ਸਨਿਆਲ ਵਿਚ ਨਹੀਂ ਵੜਿਆ, ਅਸੀਂ ਪੂਰੀ ਤਰ੍ਹਾਂ ਸੁਰੱਖਿਅਤ-ਪਿੰਡ ਵਾਸੀ

ਅਜੀਤ ਡੈਸਕ 03-09-2025
ਭੰਗਾਲਾ, 2 ਸਤੰਬਰ (ਬਲਵਿੰਦਰਜੀਤ ਸਿੰਘ ਸੈਣੀ)-ਦਰਿਆ ਬਿਆਸ ਵਿਚ ਆਏ ਹੜ ਕਾਰਨ ਜਿਥੇ ਪਿੰਡ ਮਹਿਤਾਬਪੁਰ, ਮੋਤਲਾ, ਕੋਲੀਆਂ418, ਸਿਮਲੀ ਪਿੰਡਾਂ ਵਿਚ ਪਾਣੀ ਲੋਕਾਂ ਦੇ ਘਰਾਂ ਤੱਕ ਅਤੇ ਖੇਤਾਂ ਤੱਕ ਮਾਰ ਕਰ ਚੁੱਕਾ ਹੈ ਉਥੇ ਹੀ ਪਿੰਡ ਸਨਿਆਲ ਤੇ ਵਾਸੀਆਂ ਵਲੋਂ ਜਾਣਕਾਰੀ ਦਿੰਦਿਆਂ ਸਰਪੰਚ ਵਿਸਨੋ ਦੇਵੀ, ਇਕਬਾਲ ਸਿੰਘ, ਰਾਮ ਲਾਲ ਆਦਿ ਨੇ ਦੱਸਿਆ ਗਿਆ ਕਿ ਸਾਡੇ ਪਿੰਡ ਅੰਦਰ ਹੜ੍ਹ ਵਾਲੇ ਹਾਲਾਤ ਨਹੀਂ ਹਨ ਅਸੀਂ ਸਮੂਹ ਪਿੰਡ ਵਾਸੀ ਬਿਲਕੁਲ ਠੀਕ ਹਾਂ | ਇਸ ਮੌਕੇ ਉਨ੍ਹਾਂ ਦੱਸਿਆ ਕੀ ਸਾਬਕਾ ਸਰਪੰਚ ਕਿਸ਼ਨ ਬਾਲ ਬਿੱਟੂ ਸਨਿਆਲ ਵਲੋਂ ਗਲਤ ਖਬਰਾਂ ਫੈਲਾ ਕੇ ਲੋਕਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ ਅਤੇ ਵਿਦੇਸ਼ਾਂ ਤੋਂ ਨਿੱਜੀ ਸਵਾਰਥ ਲਈ ਪੈਸੇ ਮੰਗਵਾਏ ਜਾ ਰਹੇ ਹਨ, ਜਿਸ ਲਈ ਇਹ ਵਿਅਕਤੀ ਖੁਦ ਜ਼ਿੰਮੇਵਾਰ ਹੋਣਗੇ | ਉਨ੍ਹਾਂ ਦੱਸਿਆ ਕਿ ਇਹ ਵਿਅਕਤੀ ਸਾਡੇ ਪਿੰਡ ਦਾ ਝੂਠਾ ਨਾਂਅ ਬਦਨਾਮ ਕਰ ਰਿਹਾ ਹੈ ਜੋ ਅਸੀਂ ਕਿਸੇ ਕਿਸਮ 'ਚ ਸਹਿਣ ਨਹੀਂ ਕਰ ਸਕਾਂਗੇ |
ਪਿਛਲੀ ਖ਼ਬਰ ਪੰਜਾਬ ਸਰਕਾਰ ਵਲੋਂ ਖੇਡਾਂ ਵਤਨ ਪੰਜਾਬ ਦੀਆਂ ਨੂੰ ਮੁਲਤਵੀ ਕਰਨ ਦਾ ਫ਼ੈਸਲਾ ਸ਼ਲਾਘਾਯੋਗ-ਪਰਮਾਰ ਅਗਲੀ ਖ਼ਬਰ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਲੋਂ ਹੜ੍ਹ ਪੀੜਤਾਂ ਨੂੰ ਰਾਹਤ ਸਮੱਗਰੀ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।