11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਇਕੋਤਰੀ ਸਮਾਗਮ ਦੌਰਾਨ ਤੀਜੀ ਲੜੀ ਦੇ ਭੋਗ ਮੌਕੇ ਵੱਡੀ ਗਿਣਤੀ 'ਚ ਸੰਗਤ ਨੇ ਕੀਤੀ ਸ਼ਿਰਕਤ

ਅਜੀਤ ਡੈਸਕ 22-09-2025
ਟਾਂਡਾ ਉੜਮੁੜ, 21 ਸਤੰਬਰ (ਦੀਪਕ ਬਹਿਲ)-ਮਹਾਨ ਸਾਲਾਨਾ ਇਕੋਤਰੀ ਸਮਾਗਮ ਦੌਰਾਨ ਅੱਜ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੀ ਤੀਜੀ ਲੜੀ ਦੇ ਭੋਗ ਪਾਏ ਗਏ ਅਤੇ ਚੌਥੀ ਲੜੀ ਆਰੰਭ ਕੀਤੀ ਗਈ | ਪੰਜਾਬ ਦੀ ਧਰਤੀ 'ਤੇ ਸਭ ਤੋਂ ਲੰਮਾ ਸਮਾਂ ਨਿਰੰਤਰ ਚੱਲਣ ਵਾਲੇ ਇਸ ਸਮਾਗਮ ਦੌਰਾਨ ਸੰਤ ਬਾਬਾ ਗੁਰਦਿਆਲ ਸਿੰਘ ਨੇ ਕਥਾ ਕੀਰਤਨ ਕਰਦਿਆਂ ਸੰਗਤਾਂ ਨੂੰ ਗੁਰੂ ਨਾਲ ਜੋੜਦੇ ਹੋਏ ਪ੍ਰੇਰਿਆ ਕਿ ਅੱਜ ਦੇ ਯੁੱਗ ਵਿਚ ਗੁਰੂ ਤੇ ਗੁਰਬਾਣੀ ਨੂੰ ਮੰਨਣ ਵਾਲੇ ਭਾਵੇਂ ਗਿਣਤੀ 'ਚ ਜ਼ਿਆਦਾ ਹਨ ਪਰ ਗੁਰੂ ਦੀ ਬਾਣੀ ਤੇ ਉਸ ਵਲੋਂ ਦਰਸਾਏ ਗਏ ਸ਼ਬਦ ਦੀ ਰਾਹ 'ਤੇ ਚੱਲਣ ਵਾਲੇ ਬਹੁਤ ਘੱਟ ਹਨ | ਇਸ ਲਈ ਕੇਵਲ ਤੇ ਕੇਵਲ ਉਹ ਇਨਸਾਨ ਹੀ ਆਪਣੀ ਜ਼ਿੰਦਗੀ ਵਿਚ ਮਨੋਰਥ ਦੀ ਪ੍ਰਾਪਤੀ ਕਰ ਸਕਦਾ ਹੈ ਜੋ ਪੂਰਨ ਰੂਪ 'ਚ ਗੁਰੂ ਨੂੰ ਮੰਨਦਾ ਹੋਵੇ ਅਤੇ ਗੁਰਬਾਣੀ ਦੇ ਰਾਹ 'ਤੇ ਤੁਰਦਾ ਹੋਵੇ | ਇਸ ਮੌਕੇ ਸੰਤ ਬਾਬਾ ਗੁਰਦਿਆਲ ਸਿੰਘ ਨੇ ਸੰਗਤਾਂ ਨੂੰ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਨਾਲ ਜੋੜਦੇ ਹੋਏ ਕਿਹਾ ਕਿ ਇਨਸਾਨੀ ਜਾਮੇ 'ਚ ਵਿਕਾਰਾ ਤੇ ਬੰਧਨਾਂ ਤੋਂ ਛੁਟਕਾਰਾ ਕੇਵਲ ਅਕਾਲ ਪੁਰਖ ਦੀ ਰਜ਼ਾ 'ਚ ਰਹਿ ਕੇ ਹੀ ਸੰਭਵ ਹੁੰਦਾ ਹੈ | ਹਾਜ਼ਰ ਸੰਗਤਾਂ ਨੂੰ ਗੁਰੂ ਸ਼ਬਦ ਨਾਲ ਜੋੜਦਿਆਂ ਕਿਹਾ ਕਿ ਸ਼ਰਧਾ ਪ੍ਰੇਮ ਵਿਸ਼ਵਾਸ ਨਾਲ ਹੀ ਇਨਸਾਨ ਦੇ ਅੰਦਰ ਭਾਵ ਦੀ ਪ੍ਰਾਪਤੀ ਹੁੰਦੀ ਹੈ ਅਤੇ ਭਾਵ ਨਾਲ ਹੀ ਭਗਤੀ ਜੁੜੀ ਹੈ ਅਤੇ ਉਥੇ ਹੀ ਭਗਤੀ ਰਸ ਨਾਲ ਜੋੜ ਕੇ ਸਦਾ ਸਦਾ ਲਈ ਗੁਰਸਿੱਖੀ ਤੇ ਗੁਰਸ਼ਬਦ ਦੀ ਪ੍ਰਾਪਤੀ ਹੁੰਦੀ ਹੈ | ਇਸ ਮੌਕੇ ਸੰਤ ਹਰਜਿੰਦਰ ਸਿੰਘ ਬਰਾੜ, ਸੰਤ ਅਮਰੀਕ ਸਿੰਘ ਪੜੈਣ, ਸੰਤ ਮਨਵੀਰ ਸਿੰਘ ਨਾਨਕਸਰ, ਸੰਤ ਹਰਜਿੰਦਰ ਸਿੰਘ ਜਗਰਾਉਂ, ਸੰਤ ਜਗਦੀਪ ਸਿੰਘ ਪੁੱਲ ਪੁਖਤਾ, ਸੰਤ ਪਵਨਦੀਪ ਸਿੰਘ ਕੜਿਆਲ, ਸੰਤ ਭਰਪੂਰ ਸਿੰਘ ਸ਼ੇਖਾਂ ਝਲੂਰ, ਸੰਤ ਸੁਖਰਾਜ ਸਿੰਘ ਪ੍ਰੀਤਮਪੁਰਾ ਨੇ ਵੀ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ | ਵਰਨਣਯੋਗ ਹੈ ਕਿ 23 ਦਿਨ ਤੱਕ ਨਿਰੰਤਰ ਚੱਲਣ ਵਾਲੇ ਇਸ ਇਕੋਤਰੀ ਸਮਾਗਮ ਦੌਰਾਨ ਵੱਡੀ ਗਿਣਤੀ ਵਿਚ ਦੇਸ਼ ਵਿਦੇਸ਼ ਤੋਂ ਸੰਗਤਾਂ ਨੇ ਸ਼ਿਰਕਤ ਕੀਤੀ |
ਪਿਛਲੀ ਖ਼ਬਰ ਸਾਈਕਲ ਯਾਤਰਾ ਦਾ ਹੁਸ਼ਿਆਰਪੁਰ ਪੁੱਜਣ 'ਤੇ ਫਿੱਟ ਬਾਈਕਰ ਕਲੱਬ ਵਲੋਂ ਸਵਾਗਤ ਅਗਲੀ ਖ਼ਬਰ ਹਰਿਆਣਾ ਕਾਲਜ 'ਚ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਅਮਨਦੀਪ ਸ਼ਰਮਾ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।