11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਦੇਹਰੀਵਾਲ ਵੇਟਲਿਫਟਿੰਗ ਸੈਂਟਰ ਲਈ ਵਿੱਤੀ ਮਦਦ ਭੇਟ

ਅਜੀਤ ਡੈਸਕ 22-09-2025
ਅੱਡਾ ਸਰਾਂ , 21 ਸਤੰਬਰ (ਮਸੀਤੀ)-ਸਰਕਾਰੀ ਹਾਈ ਸਕੂਲ ਦੇਹਰੀਵਾਲ ਦੇ ਵੇਟਲਿਫਟਿੰਗ ਸੈਂਟਰ ਲਈ ਪ੍ਰਵਾਸੀ ਪੰਜਾਬੀ ਵਲੋਂ ਖੇਡ ਸਹੂਲਤਾਂ ਲਈ ਵਿੱਤੀ ਮਦਦ ਭੇਟ ਕੀਤੀ ਹੈ | ਸੈਂਟਰ ਸਰਪ੍ਰਸਤ ਹਰਦੀਪ ਸਿੰਘ ਬੀਰਮਪੁਰ ਤੇ ਕੋਚ ਬਲਜਿੰਦਰ ਸਿੰਘ ਭਿੰਡਰ ਨੂੰ ਪ੍ਰਵਾਸੀ ਪੰਜਾਬੀ ਉਂਕਾਰ ਸਿੰਘ ਨੇ 11 ਹਜ਼ਾਰ ਰੁਪਏ ਭੇਟ ਕਰਦੇ ਹੋਏ ਭਵਿੱਖ 'ਚ ਵੀ ਮਦਦ ਦੇਣ ਦਾ ਭਰੋਸਾ ਦਿੱਤਾ | ਉਨ੍ਹਾਂ ਇਸ ਮੌਕੇ ਖਿਡਾਰੀਆਂ ਨੂੰ ਪ੍ਰਫੁੱਲਿਤ ਕਰਨ ਵਾਲੀ ਸੈਂਟਰ ਦੀ ਸਮੂਹ ਟੀਮ ਦੀ ਸ਼ਲਾਘਾ ਕੀਤੀ | ਇਸ ਮੌਕੇ ਕੋਚ ਭਿੰਡਰ ਨੇ ਸੈਂਟਰ ਦੇ ਖਿਡਾਰੀਆਂ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ | ਇਸ ਮੌਕੇ ਇੰਟਰਨੈਸ਼ਨਲ ਵੇਟ ਲਿਫਟਰ ਹਰਜੋਤ ਸਿੰਘ ਬੀਰਮਪੁਰ, ਨੰਬਰਦਾਰ ਉਂਕਾਰ ਸਿੰਘ, ਹਰਦਿਆਲ ਸਿੰਘ, ਸਰਬਜੋਤ ਸੰਧੂ, ਮਨਦੀਪ ਲਿੱਤਰ, ਸਤਨਾਮ ਸਿੰਘ, ਗੁਰਬਿੰਦਰ ਸਿੰਘ ਪੰਨੂ, ਮਨੀ ਦੇਹਰੀਵਾਲ, ਸਨੀ ਦੇਹਰੀਵਾਲ ਮੌਜੂਦ ਸਨ |
ਪਿਛਲੀ ਖ਼ਬਰ ਅੱਜ ਬਿਜਲੀ ਬੰਦ ਰਹੇਗੀ ਅਗਲੀ ਖ਼ਬਰ ਸਾਈਕਲ ਯਾਤਰਾ ਦਾ ਹੁਸ਼ਿਆਰਪੁਰ ਪੁੱਜਣ 'ਤੇ ਫਿੱਟ ਬਾਈਕਰ ਕਲੱਬ ਵਲੋਂ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।