07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਹਿਮਾਲੀਅਨ ਫਾਊਾਡੇਸ਼ਨ ਨੇ ਬੰਬੇਲੀ ਵਿਖੇ ਐਚ. ਆਈ. ਵੀ. ਸੰਬੰਧੀ ਜਾਗਰੂਕਤਾ ਕੈਂਪ ਲਗਾਇਆ

ਅਜੀਤ ਡੈਸਕ 22-09-2025
ਮਾਹਿਲਪੁਰ, 21 ਸਤੰਬਰ (ਰਜਿੰਦਰ ਸਿੰਘ)-ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੁਆਰਾ ਚਲਾਏ ਜਾ ਰਹੇ ਇਕ ਟਾਰਗੇਟਿਡ ਇੰਟਰਵੈਂਸ਼ਨ ਪ੍ਰੋਜੈਕਟ ਹਿਮਾਲੀਅਨ ਫਾਊਾਡੇਸ਼ਨ ਹੁਸ਼ਿਆਰਪੁਰ ਨੇ ਪਿੰਡ ਬੰਬੇਲੀ 'ਚ ਪ੍ਰਾਜੈਕਟ ਡਾਇਰੈਕਟਰ ਵਿਪਨ ਕੁਮਾਰ ਵਰਮਾ ਦੀ ਅਗਵਾਈ ਹੇਠ ਇਕ ਜਾਗਰੂਕਤਾ ਕੈਂਪ ਲਗਾਇਆ | ਪ੍ਰਾਜੈਕਟ ਮੈਨੇਜਰ ਪਾਰੁਲ ਗੁਪਤਾ ਦੀ ਪ੍ਰਧਾਨਗੀ ਹੇਠ, ਸਾਰਿਆਂ ਨੂੰ ਐਚ. ਆਈ. ਵੀ. ਬਾਰੇ ਜਾਣਕਾਰੀ ਦਿੱਤੀ ਗਈ | ਕੌਂਸਲਰ ਅਮਨਦੀਪ ਨੇ ਐਚ. ਆਈ. ਵੀ. ਤੇ ਏ. ਐਸ. ਟੀ. ਆਈ. ਬਾਰੇ ਦੱਸਿਆ | ਸਾਰਿਆਂ ਨੂੰ ਦੱਸਿਆ ਗਿਆ ਕਿ ਸਿਵਲ ਹਸਪਤਾਲ 'ਚ ਐਚ. ਆਈ. ਵੀ. ਟੈਸਟਿੰਗ ਮੁਫ਼ਤ ਕੀਤੀ ਜਾਂਦੀ ਹੈ ਅਤੇ ਇਸ ਦੀ ਦਵਾਈ ਵੀ ਮੁਫ਼ਤ ਮਿਲਦੀ ਹੈ | ਜੋ ਲੋਕ ਕੈਂਪ 'ਚ ਨਹੀਂ ਪਹੁੰਚ ਸਕੇ, ਉਨ੍ਹਾਂ ਨੂੰ ਜਾਗਰੂਕ ਕਰਨ ਲਈ ਘਰ-ਘਰ ਜਾ ਕੇ ਜਾਗਰੂਕਤਾ ਫੈਲਾਈ ਗਈ | ਇਸ ਮੌਕੇ ਪਿੰਡ ਦੇ ਪੰਚ ਰਾਜਵਿੰਦਰ, ਅਭਿਲਾਸ਼ਾ, ਗੁਰਜਿੰਦਰ, ਫ਼ੀਲਡ ਵਰਕਰ ਅਮਨਦੀਪ ਤੇ ਹੋਰ ਸਾਰੇ ਵੀ ਮੌਜੂਦ ਸਨ |
ਪਿਛਲੀ ਖ਼ਬਰ ਰੈੱਡ ਕਰਾਸ ਸੁਸਾਇਟੀ ਨੇ ਭਾਈ ਘਨੱ੍ਹਈਆ ਜੀ ਦੀ ਯਾਦ 'ਚ ਮਨਾਇਆ ਮਾਨਵ ਸੇਵਾ ਸੰਕਲਪ ਦਿਵਸ ਅਗਲੀ ਖ਼ਬਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੈਮੀਨਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।