03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

'ਸੰਗਠਨ ਸਿਰਜਣ ਪ੍ਰੋਗਰਾਮ' ਦੌਰਾਨ ਤਿੰਨ ਧੜਿਆਂ 'ਚ ਵੰਡੀ ਨਜ਼ਰ ਆਈ ਹਲਕਾ ਗੜ੍ਹਸ਼ੰਕਰ ਦੀ ਕਾਂਗਰਸ <br/>

ਗੜ੍ਹਸ਼ੰਕਰ ਵਿਖੇ ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ ਦੀ ਅਗਵਾਈ ਹੇਠ ਹੋਈ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਆਬਜ਼ਰਵਰ ਵਿਧਾਇਕ ਸੁਰੇਸ਼ ਕੁਮਾਰ | ਤਸਵੀਰ : ਧਾਲੀਵਾਲ <br/> 23-09-2025
ਗੜ੍ਹਸ਼ੰਕਰ, 22 ਸਤੰਬਰ (ਧਾਲੀਵਾਲ)-ਜਿਥੇ ਪੰਜਾਬ ਪ੍ਰਦੇਸ਼ ਕਾਂਗਰਸ ਦੀ ਧੜੇਬੰਦੀ ਕਿਸੇ ਤੋਂ ਲੁਕੀ ਨਹੀਂ, ਉਵੇਂ ਹੀ ਹਲਕਾ ਗੜ੍ਹਸ਼ੰਕਰ 'ਚ ਕਾਂਗਰਸ ਦੀ ਧੜੇਬੰਦੀ ਵਾਲਾ ਦੌਰ ਖ਼ਤਮ ਹੋਣ ਦੀ ਬਜਾਏ ਹੋਰ ਗਹਿਰਾਉਂਦਾ ਨਜ਼ਰ ਆ ਰਿਹਾ ਹੈ | ਹਲਕਾ ਗੜ੍ਹਸ਼ੰਕਰ 'ਚ ਪਿਛਲੇ ਸਮਿਆਂ 'ਚ ਕਾਂਗਰਸ ਦੀ ਧੜੇਬੰਦੀ ਸਪੱਸ਼ਟ ਤੌਰ 'ਤੇ ਜੱਗ ਜ਼ਾਹਿਰ ਹੁੰਦੀ ਰਹੀ ਹੈ ਜਿਸ ਦਾ ਸਿੱਧਾ ਲਾਭ ਵਿਰੋਧੀ ਪਾਰਟੀਆਂ ਦੇ ਹਿੱਸੇ ਆਇਆ ਹੈ | ਹੁਣ ਜਦੋਂ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਅੱਡਾ ਚੋਟੀ ਦਾ ਜ਼ੋਰ ਲਗਾ ਰਹੀ ਹੈ ਤਾਂ ਵੱਖ-ਵੱਖ ਹਲਕਿਆਂ 'ਚ ਪਾਰਟੀਆਂ ਦੇ ਵੱਖ-ਵੱਖ ਆਗੂ ਵੀ ਆਪਣੇ ਧੜ੍ਹੇ ਦੇ ਰੂਪ 'ਚ ਖੱੁਲ੍ਹ ਕੇ ਸਾਹਮਣੇ ਆ ਰਹੇ ਹਨ | ਪੰਜਾਬ ਪ੍ਰਦੇਸ਼ ਕਾਂਗਰਸ ਵਲੋਂ ਸ਼ੁਰੂ ਕੀਤੇ 'ਸੰਗਠਨ ਸਿਰਜਣ ਪ੍ਰੋਗਰਾਮ' ਤਹਿਤ ਸੋਮਵਾਰ ਨੂੰ ਪਾਰਟੀ ਹਾਈਕਮਾਨ ਵਲੋਂ ਜ਼ਿਲ੍ਹਾ ਆਬਜ਼ਰਵਰ ਲਗਾਏ ਹਿਮਾਚਲ ਪ੍ਰਦੇਸ਼ ਦੇ ਭਰੌਂਜ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਸੁਰੇਸ਼ ਕੁਮਾਰ ਦੀ ਆਮਦ ਮੌਕੇ ਹਲਕਾ ਗੜ੍ਹਸ਼ੰਕਰ ਦੀ ਕਾਂਗਰਸ ਤਿੰਨ ਧੜਿਆਂ 'ਚ ਵੰਡੀ ਨਜ਼ਰ ਆਈ | ਸ਼ਹਿਰ 'ਚ ਤਿੰਨ ਆਗੂਆਂ ਵਲੋਂ ਨੇੜੇ ਨੇੜੇ ਸਥਿਤ 2 ਹੋਟਲਾਂ 'ਚ ਤਿੰਨ ਮੀਟਿੰਗਾਂ ਰੱਖੀਆਂ ਗਈਆਂ ਸਨ ਜੋ ਸ਼ਕਤੀ ਪ੍ਰਦਰਸ਼ਨ ਸਾਬਤ ਹੋ ਨਿੱਬੜੀਆਂ | ਸ਼ਹਿਰ ਦੇ ਚੰਡੀਗੜ੍ਹ ਰੋਡ 'ਤੇ ਸਥਿਤ ਹੋਟਲ ਪਿੰਕ ਰੋਜ਼ ਦੀ ਸਭ ਤੋਂ ਸਿਖਰਲੀ ਮੰਜ਼ਿਲ 'ਤੇ ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ ਦੀ ਅਗਵਾਈ ਹੇਠ ਕਾਂਗਰਸੀਆਂ ਦੀ ਮੀਟਿੰਗ ਹੋਈ, ਜਿਸ 'ਚ ਜ਼ਿਲ੍ਹਾ ਆਬਜ਼ਰਵਰ ਵਿਧਾਇਕ ਸੁਰੇਸ਼ ਕੁਮਾਰ ਤੇ ਬਾਹਰੋਂ ਆਏ ਹੋਰ ਆਗੂ ਸ਼ਾਮਿਲ ਹੋਏ | ਇਸੇ ਤਰ੍ਹਾਂ ਇਸੇ ਹੋਟਲ ਦੀ ਬੇਸਮੈਂਟ 'ਚ ਐਡਵੋਕੇਟ ਪੰਕਜ ਕ੍ਰਿਪਾਲ ਦੀ ਅਗਵਾਈ ਹੇਠ ਕਾਂਗਰਸੀਆਂ ਦੀ ਮੀਟਿੰਗ ਹੋਈ | ਦੱਸਿਆ ਜਾ ਰਿਹਾ ਹੈ ਕਿ ਅਗਲੀ ਮੀਟਿੰਗ 'ਤੇ ਜਾਣ ਲਈ ਸਮੇਂ ਦੀ ਘਾਟ ਕਾਰਨ ਜ਼ਿਲ੍ਹਾ ਆਬਜ਼ਰਵਰ ਵਲੋਂ ਇਸ ਮੀਟਿੰਗ 'ਚ ਕੋਆਰਡੀਨੇਟਰ ਮਨਦੀਪ ਸਿੰਘ ਨੂੰ ਭੇਜਿਆ ਗਿਆ ਸੀ | ਉਂਝ ਐਡਵੋਕੇਟ ਪੰਕਜ ਕ੍ਰਿਪਾਲ ਨੇ ਲਵ ਕੁਮਾਰ ਗੋਲਡੀ ਦੀ ਅਗਵਾਈ ਵਾਲੀ ਮੀਟਿੰਗ 'ਚ ਵੀ ਹਾਜ਼ਰੀ ਲਵਾਈ | ਨੇੜੇ ਦੇ ਹੋਟਲ ਓਇਸਸ 'ਚ ਤੀਜ਼ੀ ਮੀਟਿੰਗ ਹਲਕਾ ਇੰਚਾਰਜ ਅਮਰਪ੍ਰੀਤ ਸਿੰਘ ਮਿੰਟੂ ਲਾਲੀ ਦੀ ਅਗਵਾਈ ਹੇਠ ਹੋਈ, ਜਿਸ 'ਚ ਜ਼ਿਲ੍ਹਾ ਆਬਜ਼ਰਵਰ ਵਿਧਾਇਕ ਸੁਰੇਸ਼ ਕੁਮਾਰ ਤੇ ਬਾਹਰੋਂ ਆਏ ਹੋਰ ਆਗੂ ਵੀ ਸ਼ਾਮਿਲ ਹੋਏ ਜੋ ਮੀਟਿੰਗ ਦੀ ਸਮਾਪਤੀ 'ਤੇ ਮਾਹਿਲਪੁਰ ਵਿਖੇ ਰੱਖੀ ਮੀਟਿੰਗ ਲਈ ਰਵਾਨਾ ਹੋ ਗਏ | ਜਿਸ ਤਰ੍ਹਾਂ ਹਲਕਾ ਕਾਂਗਰਸ ਦੀਆਂ ਅੱਜ ਸ਼ਹਿਰ 'ਚ ਹੋਈਆਂ ਮੀਟਿੰਗਾਂ ਦਾ ਦਿ੍ਸ਼ ਸਾਹਮਣੇ ਆਇਆ ਉਸ ਤੋਂ ਸਪੱਸ਼ਟ ਹੈ ਕਿ ਜਿਵੇਂ ਜਿਵੇਂ ਵਿਧਾਨ ਸਭਾ ਚੋਣਾਂ ਨੇੜੇ ਆਉਣਗੀਆਂ ਤਿਵੇਂ ਤਿਵੇਂ ਹਲਕਾ ਕਾਂਗਰਸ ਦੀ ਖਾਨਾ ਜੰਗੀ ਵੀ ਵਧੇਗੀ | ਇਹ ਵੀ ਹੋ ਸਕਦਾ ਹੈ ਕਿ ਜ਼ਿਲ੍ਹਾ ਆਬਜ਼ਰਵਰ ਦੀ ਇਹ ਪਹਿਲੀ ਫੇਰੀ ਕਾਂਗਰਸੀ ਦੀ ਧੜੇਬੰਦੀ ਦੇ ਜ਼ਖ਼ਮਾਂ 'ਤੇ ਮਲ੍ਹਮ ਲਗਾਉਣ ਦਾ ਹੀ ਕੰਮ ਕਰ ਨਿਬੜੇ | ਦਹਾਕਿਆਂ ਤੋਂ ਕਾਂਗਰਸ ਨਾਲ ਜੁੜੇ ਵਰਕਰ ਨਹੀਂ ਚਾਹੁੰਦੇ ਕਿ ਪਾਰਟੀ ਦੀ ਧੜੇਬੰਦੀ ਬਰਕਰਾਰ ਰਹੇ ਤੇ ਇਸ ਦਾ ਸਿੱਧਾ ਫ਼ਾਇਦਾ ਵਿਰੋਧੀਆਂ ਨੂੰ ਮਿਲੇ | ਅੱਜ ਦੀਆਂ ਮੀਟਿੰਗਾਂ 'ਚ ਇਕ ਦਿਲਚਸਪ ਗੱਲ ਇਹ ਵੀ ਵੇਖਣ ਨੂੰ ਮਿਲੀ ਕਿ ਇਕ ਮੀਟਿੰਗ 'ਚ ਉਹ ਪੁਰਾਣੇ ਕਾਂਗਰਸੀ ਵੀ ਨਜ਼ਰੀ ਆਏ ਜੋ ਪਿਛਲੇ ਸਮੇਂ ਤੋਂ ਹਲਕੇ 'ਚ ਸੱਤਾਧਾਰੀ ਧਿਰ ਦੀ ਸ਼ਰਨ 'ਚ ਸਮੇਂ ਸਮੇਂ 'ਤੇ ਹਾਜ਼ਰੀ ਲਵਾ ਰਹੇ ਹਨ |

ਪਿਛਲੀ ਖ਼ਬਰ ਬੱਚੇ ਦੇ ਕਤਲ ਦੇ ਵਿਰੋਧ 'ਚ ਨੌਜਵਾਨਾਂ ਨੇ ਮੋਮਬੱਤੀ ਮਾਰਚ ਕੱਢ ਕੇ ਜਤਾਇਆ ਰੋਸ ਅਗਲੀ ਖ਼ਬਰ ਆਤਮ ਹੱਤਿਆ ਲਈ ਮਜਬੂਰ ਕਰਨ ਦੇ ਮਾਮਲੇ ਪਤੀ ਤੇ ਸੱਸ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।