16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਇਲਾਕਾ ਵਾਸੀ ਪ੍ਰਦੂਸ਼ਣ ਰਹਿਤ ਤਿਉਹਾਰ ਮਨਾਉਣ ਨੂੰ ਦੇਣ ਤਰਜੀਹ-ਸੰਤ ਪ੍ਰੇਮ ਸਿੰਘ

ਅਜੀਤ ਡੈਸਕ 17-10-2025
ਬਲਾਚੌਰ, 16 ਅਕਤੂਬਰ (ਨਰੇਸ਼ ਧੌਲ)-ਵਾਤਾਵਰਨ ਦੀ ਸ਼ੁੱਧਤਾ ਨੂੰ ਬਰਕਰਾਰ ਰੱਖਦਿਆਂ ਹੋਇਆਂ ਸਮੁੱਚੇ ਇਲਾਕਾ ਵਾਸੀ ਪ੍ਰਦੂਸ਼ਣ ਰਹਿਤ ਤਿਉਹਾਰਾਂ ਮਨਾਉਣ ਨੂੰ ਤਰਜੀਹ ਦੇਣ | ਇਹ ਪ੍ਰਗਟਾਵਾ ਸੰਤ ਪ੍ਰੇਮ ਸਿੰਘ ਗੁਰਦੁਆਰਾ ਪ੍ਰਭੂ ਨਿਵਾਸ ਭੱਦੀ ਵਾਲਿਆਂ ਨੇ ਆਉਣ ਵਾਲੇ ਤਿਉਹਾਰਾਂ ਦਿਵਾਲੀ, ਬੰਦੀ ਛੋੜ, ਵਿਸ਼ਵਕਰਮਾ ਦਿਵਸ, ਟਿੱਕਾ ਭਾਈਦੂਜ, ਬਾਬਾ ਬਲਰਾਜ ਦਿਵਸ ਆਦਿ ਮਨਾਉਣ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਕੀਤਾ | ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਦੌਰਾਨ ਸਮੁੱਚਾ ਜਨ ਜੀਵਨ ਜਿਥੇ ਪਹਿਲਾਂ ਹੀ ਬਹੁ ਗਿਣਤੀ ਅਲਾਮਤਾਂ ਦਾ ਸ਼ਿਕਾਰ ਹੋ ਰਿਹਾ ਹੈ ਉੱਥੇ ਆਉਣ ਵਾਲੇ ਦਿਨਾਂ 'ਚ ਮਨਾਏ ਜਾਣ ਵਾਲੇ ਤਿਉਹਾਰਾਂ ਮੌਕੇ ਸਮੁੱਚੇ ਇਲਾਕਾ ਵਾਸੀਆਂ ਨੂੰ ਭਾਈਚਾਰਕ ਸਾਂਝ ਕਾਇਮ ਰੱਖਦਿਆਂ ਹੋਇਆਂ ਅਮਨ ਸ਼ਾਂਤੀ ਅਤੇ ਸਾਫ ਸੁਥਰੇ ਢੰਗ ਨਾਲ ਤਿਉਹਾਰ ਮਨਾਉਣ ਲਈ ਪਹਿਲਕਦਮੀ ਕਰਨ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਸਰਬ ਧਰਮ ਦੇ ਲੋਕਾਂ ਨੂੰ ਪਟਾਕੇ, ਆਤਿਸ਼ਬਾਜੀ ਆਦਿ ਤੋਂ ਗੁਰੇਜ ਕਰਕੇ ਧਾਰਮਿਕ ਪ੍ਰੰਪਰਾਵਾਂ ਨਾਲ ਤਿਉਹਾਰ ਮਨਾ ਕੇ ਮਾਨਵਤਾ ਦੀ ਚੜ੍ਹਦੀ ਕਲਾ ਹਿੱਤ ਪਹਿਰਾ ਦੇਣਾ ਚਾਹੀਦਾ ਹੈ |
ਪਿਛਲੀ ਖ਼ਬਰ ਪੰਜਾਬ ਸਰਕਾਰ ਕਿਸਾਨਾਂ ਦੇ ਝੋਨੇ ਦੀ ਨੁਕਸਾਨੀ ਫ਼ਸਲ ਦਾ ਤੁਰੰਤ ਮੁਆਵਜ਼ਾ ਦੇਵੇ - ਸੰਧੂ <br/> ਅਗਲੀ ਖ਼ਬਰ ਗੰਦੇ ਪਾਣੀ ਦੇ ਟੋਭੇ ਕਾਰਨ ਮੁਹੱਲਾ ਵਾਸੀ ਪ੍ਰੇਸ਼ਾਨ, ਸਮੱਸਿਆ ਦੇ ਹੱਲ ਲਈ ਲਾਈ ਗੁਹਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।