16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਝਿੰਗੜਾਂ ਵਿਖੇ ਮਸਤ ਬਾਪੂ ਸੇਵਾ ਦਾਸ ਕੁੱਲੀ ਵਾਲਿਆਂ ਦੀ ਯਾਦ ਨੂੰ ਸਮਰਪਿਤ ਕਰਵਾਇਆ ਤਿੰਨ ਦਿਨਾ ਜੋੜ ਮੇਲਾ ਸਮਾਪਤ

ਅਜੀਤ ਡੈਸਕ 17-10-2025
ਔੜ/ਝਿੰਗੜਾਂ, 16 ਅਕਤੂਬਰ (ਕੁਲਦੀਪ ਸਿੰਘ ਝਿੰਗੜ)-ਪਿੰਡ ਝਿੰਗੜਾਂ ਵਿਖੇ ਮਸਤ ਬਾਪੂ ਸੇਵਾ ਦਾਸ ਕੁੱਲੀ ਵਾਲਿਆਂ ਦੀ ਯਾਦ ਨੂੰ ਸਮਰਪਿਤ ਪ੍ਰਬੰਧਕਾਂ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਉਨ੍ਹਾਂ ਦੇ ਧਾਰਮਿਕ ਅਸਥਾਨ ਕੁੱਲਾ ਸਾਹਿਬ ਕਲੋਨੀਆਂ ਵਿਖੇ ਕਰਵਾਇਆ ਤਿੰਨ ਦਿਨਾ ਸਾਲਾਨਾ ਜੋੜ ਮੇਲਾ ਸਮਾਪਤ ਹੋ ਗਿਆ | ਕਰਵਾਏ ਤਿੰਨ ਦਿਨਾਂ ਸਾਲਾਨਾ ਜੋੜ ਮੇਲੇ ਦੇ ਪਹਿਲੇ ਦਿਨ ਨਿਸ਼ਾਨ ਸਾਹਿਬ ਨੂੰ ਚੋਲਾ ਪਹਿਨਾਉਣ ਉਪਰੰਤ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ | ਤੀਜੇ ਤੇ ਆਖਰੀ ਦਿਨ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਖੁੱਲ੍ਹੇ ਪੰਡਾਲ ਸਜਾਏ ਗਏ, ਜਿਸ 'ਚ ਪ੍ਰਸਿੱਧ ਗਾਇਕ ਬਲਵੀਰ ਲਹਿਰੀ ਐਂਡ ਪਾਰਟੀ, ਸਤਨਾਮ ਗੁਣਾਚੌਰ ਤੋਂ ਇਲਾਵਾ ਇੰਟਰਨੈਸ਼ਨਲ ਨਾਮਵਰ ਢਾਡੀ ਗਿਆਨੀ ਗੁਰਦੀਪ ਸਿੰਘ ਉੜਾਪੜ ਦੇ ਜਥੇ ਵਲੋਂ ਮਸਤ ਬਾਪੂ ਸੇਵਾ ਦਾਸ ਦੇ ਜੀਵਨ ਸੰਬੰਧੀ ਢਾਡੀ ਵਾਰਾਂ ਪੇਸ਼ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ | ਜੋੜ ਮੇਲੇ 'ਚ ਵਿਧਾਨ ਸਭਾ ਹਲਕਾ ਬੰਗਾ ਦੇ ਵਿਧਾਇਕ ਡਾ. ਸੁਖਵਿੰਦਰ ਸੁੱਖੀ ਨੇ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਣਾ ਸੀ ਪਰ ਪਾਰਟੀ ਦੀ ਚੰਡੀਗੜ੍ਹ ਵਿਖੇ ਜ਼ਰੂਰੀ ਮੀਟਿੰਗ ਕਰਕੇ ਆ ਨਹੀਂ ਸਕੇ | ਉਨ੍ਹਾਂ ਆਪਣੇ ਵਲੋਂ ਐਸ. ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸੋਹਣ ਲਾਲ ਢੰਡਾ, ਇਸਤਰੀ ਵਿੰਗ ਦੀ ਆਗੂ ਬੀਬੀ ਹਰਜੋਤ ਕੌਰ ਲੋਹਟੀਆ ਵਿਸ਼ੇਸ਼ ਤੌਰ 'ਤੇ ਪੁੱਜੇ | ਸਟੇਜ ਸਕੱਤਰ ਦੀ ਜ਼ਿੰਮੇਵਾਰੀ ਨਿਭਾਉਂਦਿਆਂ ਪ੍ਰਬੰਧਕ ਸੁੱਚਾ ਸਿੰਘ ਝਿੰਗੜ ਐਲ. ਆਈ. ਸੀ. ਨੇ ਪੁੱਜੀਆਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ | ਪਰਮਜੀਤ ਸਿੰਘ ਸੰਗੋਜਲਾ, ਸੁੱਚਾ ਸਿੰਘ ਝਿੰਗੜ, ਬੀਬੀ ਹਰਪ੍ਰੀਤ ਕੌਰ ਸੰਗੋਜਲਾ, ਲੱਕੀ ਮਜਾਰਾ, ਗੁਰਲਾਲ ਕਲਸੀ, ਨਛੱਤਰ ਸਿੰਘ ਆਦਿ ਸਾਥੀਆਂ ਵਲੋਂ ਢਾਡੀ ਗਿਆਨੀ ਗੁਰਦੀਪ ਸਿੰਘ ਉੜਾਪੜ, ਗਾਇਕ ਬਲਵੀਰ ਲਹਿਰੀ, 'ਆਪ' ਆਗੂ ਸੋਹਣ ਲਾਲ ਢੰਡਾ ਤੇ ਬੀਬੀ ਹਰਜੋਤ ਕੌਰ ਲੋਹਟੀਆ ਤੇ ਦਾਨੀ ਸੱਜਣਾਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਸੁੱਚਾ ਸਿੰਘ ਝਿੰਗੜ, ਠੇਕੇਦਾਰ ਪਰਸ ਰਾਮ, ਨਿਰਮਲ ਸਿੰਘ ਢੰਡਾ, ਜੋਗਾ ਰਾਮ, ਅਮਰਜੀਤ ਸਿੰਘ ਲੱਲ੍ਹ ਯੂ. ਐਸ. ਏ., ਨਛੱਤਰ ਸਿੰਘ, ਸੁੱਚਾ ਸਿੰਘ ਢੰਡਾ, ਗੁਰਲਾਲ ਕਲਸੀ, ਸ਼ਮਸ਼ੇਰ ਸਿੰਘ ਜੈਕਸਨ, ਅੰਮਿ੍ਤਪਾਲ ਸਿੰਘ, ਅਧਿਕਾਰਤ ਪੰਚ ਬਹਾਦਰ ਸਿੰਘ ਮਹਿਮੀ, ਤਰਸੇਮ ਲਾਲ ਮਹਿਮੀ ਪੰਚ, ਮਲਕੀਤ ਸਿੰਘ, ਚਰਨਜੀਤ ਸਿੰਘ, ਕਸ਼ਮੀਰ ਸਿੰਘ ਪੱਪੂ, ਜਰਨੈਲ ਸਿੰਘ ਗਰੇਵਾਲ, ਸੁਰਜੀਤ ਸਿੰਘ ਸ਼ੇਰਗਿੱਲ, ਜਸਵਿੰਦਰ ਸਿੰਘ ਢੰਡਾ ਸਕੱਤਰ ਸਹਿਕਾਰੀ ਸਭਾ, ਮਲਕੀਤ ਸਿੰਘ, ਤੀਰਥ ਸਿੰਘ ਸਮਰਾੜੀ, ਬਾਬਾ ਬਿੱਟੂ ਸਮਰਾੜੀ, ਗਿਆਨ ਸਿੰਘ, ਜੈ ਰਾਮ ਲਾਂਦੜਾ, ਸ਼ਿੰਗਾਰਾ ਸਿੰਘ ਢੰਡਾ, ਜਸਵੀਰ ਸਿੰਘ, ਰਵੀਸ਼ ਢੰਡਾ, ਲਾਡੀ ਬਿਜਲੀ ਵਾਲਾ, ਸੰਤੋਖ ਸਿੰਘ ਸ਼ੇਰਗਿੱਲ, ਮਹਿੰਦਰ ਪਾਲ, ਲਵਪ੍ਰੀਤ ਸਿੰਘ, ਭਵਨਪ੍ਰੀਤ ਰੱਲ੍ਹ, ਸਨੀ ਸਿੱਧੂ, ਅਵਤਾਰ ਕੌਰ, ਬੱਬਲੀ ਢੰਡਾ, ਕਮਲਜੀਤ ਕੌਰ, ਮਨਜੀਤ ਕੌਰ, ਪੂਜਾ ਢੰਡਾ, ਮਹਿੰਦਰ ਕੌਰ ਮਹਿਮੀ, ਜਸਵਿੰਦਰ ਕੌਰ ਰਿੰਪੀ, ਸੁਰਿੰਦਰ ਕੌਰ, ਰਸ਼ਪਾਲ ਕੌਰ, ਰਾਣੀ, ਸੁਰਿੰਦਰ ਕੌਰ ਮਹਿਮੀ, ਮੀਨਾ ਕੁਮਾਰੀ, ਪਵਨ ਕੁਮਾਰ, ਹਰੀ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸ਼ੌਰਿਆ ਇੰਟਰਨੈਸ਼ਨਲ ਸਕੂਲ ਦੀ ਹਰਗੁਣ ਕੌਰ ਨੇ ਸੂਬੇ ਭਰ 'ਚੋਂ ਕੀਤਾ ਤੀਜਾ ਸਥਾਨ ਪ੍ਰਾਪਤ ਅਗਲੀ ਖ਼ਬਰ ਪੰਜਾਬ ਸਰਕਾਰ ਕਿਸਾਨਾਂ ਦੇ ਝੋਨੇ ਦੀ ਨੁਕਸਾਨੀ ਫ਼ਸਲ ਦਾ ਤੁਰੰਤ ਮੁਆਵਜ਼ਾ ਦੇਵੇ - ਸੰਧੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।