16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਵਿਦਿਆਰਥੀ ਜੀਵਨ 'ਚ ਅੱਗੇ ਵਧਣ ਲਈ ਵਧੀਆ ਮਿੱਤਰ ਬਣਾਉਣ-ਡੀ. ਸੀ.

ਅਜੀਤ ਡੈਸਕ 17-10-2025
ਪੋਜੇਵਾਲ ਸਰਾਂ, 16 ਅਕਤੂਬਰ (ਨਵਾਂਗਰਾਈਾ)-ਪੀ. ਐਮ. ਸ੍ਰੀ ਜਵਾਹਰ ਨਵੋਦਿਆ ਵਿਦਿਆਲਿਆ ਪੋਜੇਵਾਲ ਵਿਖੇ ਇੰਟਰ ਹਾਊਸ ਕੁਇਜ਼ ਮੁਕਾਬਲੇ ਕਰਵਾਏ ਗਏ | ਮੁਕਬਾਲਿਆ ਦੌਰਾਨ ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਆਈ. ਏ. ਐਸ. ਚੇਅਰਮੈਨ ਵਿਦਿਆਲਿਆ ਮੈਨੇਜਮੈਂਟ ਕਮੇਟੀ ਵਿਸ਼ੇਸ ਤੌਰ 'ਤੇ ਸ਼ਾਮਿਲ ਹੋਏ ਤੇ ਵਿਦਿਆਰਥੀਆਂ ਨੂੰ ਆਸ਼ੀਰਵਾਦ ਦਿੱਤਾ | ਵਿਦਿਆਲਿਆ ਵਿਖੇ ਪਹੁੰਚਣ 'ਤੇ ਪਿ੍ੰਸੀਪਲ ਰਵਿੰਦਰ ਕੁਮਾਰ ਦੀ ਅਗਵਾਈ ਵਿਚ ਸਮੂਹ ਸਟਾਫ਼ ਵਲੋਂ ਡਿਪਟੀ ਕਮਿਸ਼ਨਰ ਦਾ ਸਵਾਗਤ ਕੀਤਾ | ਪੋ੍ਰਗਰਾਮ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਵਲੋਂ ਸਰਸਵਤੀ ਦੀ ਪੂਜਾ ਕਰਕੇ ਕੀਤੀ ਗਈ | ਇਸ ਮੌਕੇ ਵਿਦਿਆਲਿਆ ਦੇ ਪਿ੍ੰਸੀਪਲ ਰਵਿੰਦਰ ਕੁਮਾਰ ਡਿਪਟੀ ਕਮਿਸ਼ਨਰ ਨੂੰ ਜੀ ਆਇਆਂ ਆਖਦੇ ਹੋਏ ਕਿਹਾ ਕਿ ਡਿਪਟੀ ਕਮਿਸ਼ਨਰ ਸਾਹਿਬ ਸਮੇਂ-ਸਮੇਂ 'ਤੇ ਵਿਦਿਆਲਿਆ ਆ ਕੇ ਵਿਦਿਆਰਥੀਆਂ ਤੇ ਸਟਾਫ਼ ਦਾ ਮਰਾਗਦਰਸਨ ਕਰਦੇ ਰਹਿੰਦੇ ਹਨ ਜਿਸ ਲਈ ਅਸੀਂ ਉਨ੍ਹਾਂ ਦੇ ਬਹੁਤ ਧੰਨਵਾਦੀ ਹਾਂ | ਇਸ ਮੌਕੇ ਅੰਕੁਰਜੀਤ ਸਿੰਘ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵਿਦਿਆਰਥੀ ਸਾਡੇ ਦੇਸ਼ ਦਾ ਭਵਿੱਖ ਹਨ ਇਸ ਲਈ ਇਨ੍ਹਾਂ ਨੂੰ ਸਮੇਂ ਸਿਰ ਸਹੀ ਮਰਾਗਦਰਸ਼ਨ ਦੀ ਲੋੜ ਹੈ ਤੇ ਇਸ ਮੌਕੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਵੀ ਜ਼ਿੰਦਗੀ ਵਿਚ ਵਧੀਆਂ ਬਣਨ ਲਈ ਆਪਣੇ ਵਧੀਆ ਮਿੱਤਰ ਬਣਾਓ ਜੋ ਤਹਾਨੂੰ ਅੱਗੇ ਵਧਾਉਣ 'ਚ ਸਹਾਈ ਸਿੱਧ ਹੋਣ | ਉਨ੍ਹਾਂ ਕਿਹਾ ਕਿ ਜਿੰਦਗੀ ਵਿਚ ਚੰਗੇ ਕੰਮ ਕਰੋ ਤੇ ਚੰਗਾ ਸਿੱਖਣ ਦੀ ਕੋਸ਼ਿਸ ਕਰੋ | ਉਨ੍ਹਾਂ ਕਿਹਾ ਕਿ ਅਜਿਹੇ ਮੁਕਬਾਲੇ ਸਾਡੇ ਵਿਚ ਮੁਕਬਾਲੇ ਦੀ ਭਾਵਨਾ ਪੈਦਾ ਕਰਕੇ ਅੱਗੇ ਵੱਧਣ ਦੀ ਪ੍ਰੇਰਣਾ ਦਿੰਦੇ ਹਨ | ਮੁਕਾਬਲੇ 'ਚ ਉਦੇਗਿਰੀ ਹਾਊਸ ਜੇਤੂ ਰਿਹਾ | ਇਸ ਮੌਕੇ ਇਸ ਸਾਲ ਦੇ ਸੀ. ਬੀ. ਐਸ. ਈ. ਦੇ ਟਾਪਰ ਤੇ ਐਸ. ਜੀ., ਐਪ. ਆਈ ਪਲੇਅਰ ਨੂੰ ਡਿਪਟੀ ਕਮਿਸ਼ਨਰ ਵਲੋਂ ਸਨਮਾਨਿਤ ਕੀਤਾ | ਇਸ ਮੌਕੇ ਵਿਦਿਆਲਿਆ ਦੇ ਸਾਬਕਾ ਸੰਗੀਤ ਅਧਿਆਪਕ ਸੁਨੀਲ ਕੁਮਾਰ ਨੂੰ ਵੀ ਸਨਮਾਨਿਤ ਕੀਤਾ | ਸਮਾਗਮ ਦੌਰਾਨ ਮੰਚ ਸੰਚਾਲਨ ਅੰਗਰੇਜੀ ਦੇ ਸੀਨੀਅਰ ਅਧਿਆਪਕ ਸੰਜੀਵ ਠਾਕੁਰ ਵਲੋਂ ਕੀਤਾ | ਅੰਤ ਵਿਚ ਸਕੂਲ ਦੇ ਵਾਈਸ ਪਿ੍ੰਸੀਫਲ ਸਮੀਮ ਅੰਸ਼ਾਰੀ ਵਲੋਂ ਮੁੱਖ ਮਹਿਮਾਨ ਤੇ ਹਾਜ਼ਰੀਨ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਸਮੂਹ ਸਟਾਫ਼ ਵਲੋਂ ਡਿਪਟੀ ਕਮਿਸ਼ਨਰ ਦਾ ਸਨਮਾਨ ਕੀਤਾ |
ਪਿਛਲੀ ਖ਼ਬਰ ਥੋਪੀਆ ਵਿਖੇ ਪ੍ਰਾਇਮਰੀ ਸਕੂਲਾਂ ਦੀਆਂ ਬਲਾਕ ਪੱਧਰੀ ਖੇਡਾਂ ਦਾ ਸ਼ਾਨਦਾਰ ਆਗਾਜ਼ ਅਗਲੀ ਖ਼ਬਰ ਸ਼ੌਰਿਆ ਇੰਟਰਨੈਸ਼ਨਲ ਸਕੂਲ ਦੀ ਹਰਗੁਣ ਕੌਰ ਨੇ ਸੂਬੇ ਭਰ 'ਚੋਂ ਕੀਤਾ ਤੀਜਾ ਸਥਾਨ ਪ੍ਰਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।