22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਸ੍ਰੀ ਖੁਰਾਲਗੜ੍ਹ ਸਾਹਿਬ ਦੇ ਸੇਵਾਦਾਰਾਂ ਨੇ ਹਸਪਤਾਲ ਦੀ ਕੀਤੀ ਸਫ਼ਾਈ

ਅਜੀਤ ਡੈਸਕ 18-10-2025
ਬੀਣੇਵਾਲ, 17 ਅਕਤੂਬਰ (ਬੈਜ ਚੌਧਰੀ)-ਸਰਕਾਰੀ ਹਸਪਤਾਲ ਸੀ. ਐਚ. ਸੀ. ਝੁੰਗੀਆਂ (ਬੀਣੇਵਾਲ) ਵਿਖੇ ਤਪ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਕੇਵਲ ਸਿੰਘ ਦੀ ਅਗਵਾਈ 'ਚ ਸੇਵਾਦਾਰਾਂ ਵਲੋਂ ਹਸਪਤਾਲ ਦੀ ਸਾਫ਼ ਸਫ਼ਾਈ ਕੀਤੀ ਗਈ | ਇਸ ਸੰਬੰਧੀ ਹਸਪਤਾਲ ਦੇ ਐਸ. ਐਮ. ਓ. ਡਾ. ਨਿਰਮਲ ਕੁਮਾਰ ਵਲੋਂ ਤਪ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਨੂੰ ਬੇਨਤੀ ਕੀਤੀ ਗਈ ਸੀ ਕਿ ਹਸਪਤਾਲ ਵਿਚ ਸਾਫ਼ ਸਫ਼ਾਈ ਦਾ ਬੁਰਾ ਹਾਲ ਹੈ | ਹਸਪਤਾਲ ਵਿਚ ਬਾਬਾ ਕੇਵਲ ਸਿੰਘ ਦੀ ਅਗਵਾਈ 'ਚ ਸੇਵਾਦਾਰਾਂ ਵਲੋਂ ਸਾਫ਼ ਸਫ਼ਾਈ ਕੀਤੀ ਗਈ | ਇਸ ਮੌਕੇ ਬਾਬਾ ਕੇਵਲ ਸਿੰਘ ਨੇ ਬੀਤ ਇਲਾਕੇ ਦੀਆਂ ਪੰਚਾਇਤਾਂ, ਕਲੱਬਾਂ ਤੇ ਨੌਜਵਾਨਾਂ ਨੂੰ ਬੇਨਤੀ ਕੀਤੀ ਕਿ ਵਾਰੀ ਵਾਰੀ ਹਸਪਤਾਲ ਦੀ ਸਾਫ਼ ਸਫ਼ਾਈ 'ਚ ਯੋਗਦਾਨ ਪਾਇਆ ਜਾਵੇ | ਇਸ ਮੌਕੇ ਐਸ. ਐਮ. ਓ. ਡਾ. ਨਿਰਮਲ ਕੁਮਾਰ, ਡਾ. ਗੁਰਪ੍ਰਤਾਪ ਸਿੰਘ ਡਾ. ਸੰਨੀ ਚੌਧਰੀ, ਡਾ. ਤਰਨਵੀਰ ਸਿੰਘ, ਸਟਾਫ਼ ਨਰਸ ਵੀਨਾ ਸੋਨੀ, ਨਮਰਤਾ ਫਾਰਮੇਸੀ ਅਫਸਰ, ਪ੍ਰੀਤੀ ਫਾਰਮੇਸੀ ਅਫ਼ਸਰ ਤੇ ਸਟਾਫ਼ ਸਮੇਤ ਸੇਵਾਦਾਰ ਬਾਬਾ ਨਰੇਸ਼ ਸਿੰਘ, ਬਾਬਾ ਸੁਖਦੇਵ ਸਿੰਘ, ਵਿਸ਼ਾਲ ਸਿੰਘ, ਹਰਮਨ ਸਿੰਘ, ਸਾਹਿਲ ਕੁਮਾਰ, ਜਤਨ ਸਿੰਘ ਤੇ ਸੌਰਭ ਸਫਰੀ ਸ਼ਾਮਿਲ ਸਨ |
ਪਿਛਲੀ ਖ਼ਬਰ ਸਮਾਜਿਕ ਵਿਗਿਆਨ ਤੇ ਅੰਗਰੇਜ਼ੀ ਵਿਸ਼ੇ ਨਾਲ ਸੰਬੰਧਿਤ ਮੇਲਾ ਲਗਾਇਆ ਅਗਲੀ ਖ਼ਬਰ ਰਾਗੀ ਭਾਈ ਹਰਵਿੰਦਰ ਸਿੰਘ ਧਨੋਆ ਨਮਿਤ ਪਾਠ ਦਾ ਭੋਗ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।