06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਡੀ. ਸੀ. ਆਸ਼ਿਕਾ ਜੈਨ ਨੇ ਬਿਰਧ ਆਸ਼ਰਮ ਤੇ ਆਬਜ਼ਰਵੇਸ਼ਨ ਹੋਮ 'ਚ ਮਨਾਈ ਦੀਵਾਲੀ

ਅਜੀਤ ਡੈਸਕ 20-10-2025

ਹੁਸ਼ਿਆਰਪੁਰ, 19 ਅਕਤੂਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਦੀਵਾਲੀ ਦੇ ਪਵਿੱਤਰ ਤਿਉਹਾਰ ਸੰਬੰਧੀ ਰਾਮ ਕਾਲੋਨੀ ਕੈਂਪ ਸਥਿਤ ਬਿਰਧ ਆਸ਼ਰਮ ਤੇ ਆਬਜ਼ਰਵੇਸ਼ਨ ਹੋਮ ਵਿਖੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵਲੋਂ ਇਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ | ਇਸ ਮੌਕੇ ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਰੈੱਡ ਕਰਾਸ ਸੁਸਾਇਟੀ ਆਸ਼ਿਕਾ ਜੈਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਤੇ ਉੱਥੇ ਮੌਜੂਦ ਬਜ਼ੁਰਗਾਂ ਤੇ ਬੱਚਿਆਂ ਨਾਲ ਦੀਵਾਲੀ ਦੀਆਂ ਖ਼ੁਸ਼ੀਆਂ ਸਾਂਝੀਆਂ ਕੀਤੀਆਂ | ਪ੍ਰੋਗਰਾਮ ਦੌਰਾਨ ਡਿਪਟੀ ਕਮਿਸ਼ਨਰ ਨੇ ਬਜ਼ੁਰਗਾਂ ਤੇ ਬੱਚਿਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਮਠਿਆਈਆਂ, ਤੋਹਫ਼ੇ ਤੇ ਹੋਰ ਜ਼ਰੂਰੀ ਵਸਤਾਂ ਭੇਟ ਕੀਤੀਆਂ | ਉਨ੍ਹਾਂ ਕਿਹਾ ਕਿ ਸਮਾਜ ਦੇ ਹਰੇਕ ਵਰਗ ਨੂੰ ਇਸ ਤਰ੍ਹਾਂ ਦੇ ਯਤਨਾਂ ਨਾਲ ਜੁੜਨਾ ਚਾਹੀਦਾ ਹੈ ਤਾਂ ਜੋ ਸਮਾਜਿਕ ਸਮਾਨਤਾ ਤੇ ਮਾਨਵੀ ਸੰਵੇਦਨਾਵਾਂ ਹੋਰ ਮਜ਼ਬੂਤ ਹੋਣ | ਰੈੱਡ ਕਰਾਸ ਸੁਸਾਇਟੀ ਵਲੋਂ ਬਿਰਧ ਆਸ਼ਰਮ ਦੇ 20 ਨਿਵਾਸੀਆਂ ਨੂੰ ਰਜਾਈ ਕਵਰ, ਊਨੀ ਬੈੱਡ-ਸ਼ੀਟਾਂ, ਮਠਿਆਈ ਤੇ ਡਰਾਈ ਫਰੂਟ ਮੁਹੱਈਆ ਕਰਵਾਇਆ | ਇਸ ਮੌਕੇ ਆਸ਼ਰਮ ਦੇ ਨਿਵਾਸੀਆਂ ਨੇ ਵੀ ਦੀਵਾਲੀ ਦੇ ਗੀਤ ਗਾ ਕੇ ਤੇ ਭਜਨਾਂ ਦੀ ਪੇਸ਼ਕਾਰੀ ਕਰਕੇ ਸਾਰਿਆਂ ਦਾ ਮਨ ਮੋਹ ਲਿਆ | ਆਬਜ਼ਰਵੇਸ਼ਨ ਹੋਮ ਦੇ ਬੱਚਿਆਂ ਨੂੰ ਦੀਵਾਲੀ ਤੋਹਫ਼ੇ ਵਜੋਂ 1 ਵਾਟਰ ਪਿਊਰੀਫਾਇਰ (ਆਰ. ਓ. ਸਿਸਟਮ), 2 ਸਮਾਰਟ ਐਲ. ਈ. ਡੀ. ਟੀ. ਵੀ. (55 ਇੰਚ), 20 ਸਲੀਪਿੰਗ ਮੈਟਰੈਸ, 80 ਪਲੇਟਾਂ, 100 ਚਮਚੇ ਤੇ 10 ਊਨੀ ਕੰਬਲ ਭੇਟ ਕੀਤੇ ਗਏ | ਬੱਚਿਆਂ ਨੇ ਰੰਗਾਰੰਗ ਸੱਭਿਆਚਾਰਕ ਪੇਸ਼ਕਾਰੀਆਂ ਨਾਲ ਪ੍ਰੋਗਰਾਮ 'ਚ ਉਤਸ਼ਾਹ ਦਾ ਮਾਹੌਲ ਬਣਾ ਦਿੱਤਾ | ਇਸ ਮੌਕੇ ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਮੰਗੇਸ਼ ਸੂਦ, ਸੰਯੁਕਤ ਸਕੱਤਰ ਆਦਿਤਿਆ ਰਾਣਾ, ਰਾਜੀਵ ਬਜਾਜ, ਸੁਪਰਡੰਟ ਪੁਨੀਤ ਕੁਮਾਰ, ਡੀ. ਸੀ. ਪੀ. ਓ. ਹਰਪ੍ਰੀਤ ਕੌਰ, ਸੀ. ਡੀ. ਪੀ. ਓ. ਦਿਆ ਰਾਣੀ, ਬਲਜਿੰਦਰ ਸਿੰਘ, ਸੰਜੀਵਨ ਸਿੰਘ, ਪਵਨ ਕੁਮਾਰ, ਹਰਪ੍ਰੀਤ ਕੌਰ ਤੇ ਹੋਰ ਪਤਵੰਤੇ ਮੌਜੂਦ ਸਨ |

ਪਿਛਲੀ ਖ਼ਬਰ ਹਿੰਮਤਪੁਰ ਵਾਸੀਆਂ ਨੇ ਹਲਕਾ ਵਿਧਾਇਕ ਐਡਵੋਕੇਟ ਕਰਨਵੀਰ ਘੁੰਮਣ ਤੋਂ ਸੜਕ ਬਣਾਉਣ ਦੀ ਕੀਤੀ ਮੰਗ ਅਗਲੀ ਖ਼ਬਰ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਕਰਵਾਏ ਸਮਾਗਮ 'ਚ ਸੰਤ ਰਣਜੀਤ ਸਿੰਘ ਢੱਡਰੀਆਂ ਨੇ ਭਰੀ ਹਾਜ਼ਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।