21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਸੀ-ਪਾਈਟ ਕੈਂਪ 'ਚ ਟੈਰੀਟੋਰੀਅਲ ਆਰਮੀ ਦੀ ਟ੍ਰੇਨਿੰਗ ਲਈ ਦਾਖ਼ਲਾ ਸ਼ੁਰੂ-ਗੁਰਨਾਮ ਸਿੰਘ

ਅਜੀਤ ਡੈਸਕ 22-10-2025
ਹੁਸ਼ਿਆਰਪੁਰ, 21 ਅਕਤੂਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਸੀ-ਪਾਈਟ ਕੈਂਪ ਤਲਵਾੜਾ ਦੇ ਟ੍ਰੇਨਿੰਗ ਅਧਿਕਾਰੀ ਸੂਬੇਦਾਰ ਗੁਰਨਾਮ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ਅਦਾਰੇ ਸੀ-ਪਾਈਟ ਕੈਂਪ ਤਲਵਾੜਾ ਵਲੋਂ ਟੈਰੀਟੋਰੀਅਲ ਆਰਮੀ ਦੀ ਟ੍ਰੇਨਿੰਗ ਲਈ ਜ਼ਿਲ੍ਹਾ ਹੁਸ਼ਿਆਰਪੁਰ ਦੇ ਨੌਜਵਾਨਾਂ ਲਈ ਕੈਂਪ 'ਚ ਦਾਖਲਾ ਸ਼ੁਰੂ ਹੈ | ਇਹ ਭਰਤੀ 103 ਇਨਫੈਨਟਰੀ ਸਿਖਲਾਈ ਬਟਾਲੀਅਨ ਵਲੋਂ ਲੁਧਿਆਣਾ ਵਿਖੇ 17 ਨਵੰਬਰ ਤੋਂ 30 ਨਵੰਬਰ ਤੱਕ ਕੀਤੀ ਜਾ ਰਹੀ ਹੈ | ਭਰਤੀ ਲਈ ਉਮਰ 18 ਤੋਂ 42 ਸਾਲ ਤੇ ਘੱਟੋ-ਘੱਟ ਦਸਵੀਂ ਪਾਸ 45 ਫ਼ੀਸਦੀ ਅੰਕਾਂ ਨਾਲ, ਲੰਬਾਈ 160 ਸੈਂਟੀਮੀਟਰ, ਭਾਰ 50 ਕਿੱਲੋ, ਛਾਤੀ 77/82 ਸੈਂਟੀਮੀਟਰ ਹੋਣੀ ਚਾਹੀਦੀ ਹੈ | ਉਨ੍ਹਾਂ ਦੱਸਿਆ ਕਿ ਟ੍ਰੇਨਿੰਗ ਦੌਰਾਨ ਨੌਜਵਾਨਾਂ ਨੂੰ ਰਿਹਾਇਸ਼ ਅਤੇ ਖਾਣਾ ਪੰਜਾਬ ਸਰਕਾਰ ਵਲੋਂ ਮੁਫ਼ਤ ਹੈ |
ਪਿਛਲੀ ਖ਼ਬਰ ਦੂਨ ਪਬਲਿਕ ਸਕੂਲ 'ਚ ਦੀਵਾਲੀ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਬਲਾਕ ਪੱਧਰੀ 3 ਰੋਜ਼ਾ ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਦੀਆਂ ਖੇਡਾਂ ਸਮਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।