22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਜ਼ਿਲ੍ਹਾ ਕਾਂਗਰਸ ਵਲੋਂ ਊਦੇ ਚੰਦ ਸੋਨੀ ਦੀ ਮੌਤ 'ਤੇ ਸ਼ਰਧਾਂਜਲੀ ਭੇਟ

ਅਜੀਤ ਡੈਸਕ 22-10-2025
ਹੁਸ਼ਿਆਰਪੁਰ, 21 ਅਕਤੂਬਰ (ਬਲਜਿੰਦਰਪਾਲ ਸਿੰਘ)-ਕਾਂਗਰਸ ਦੇ ਸੀਨੀਅਰ ਆਗੂ ਅੰਬਿਕਾ ਸੋਨੀ ਦੇ ਪਤੀ ਊਦੇ ਚੰਦ ਸੋਨੀ ਦੀ ਮੌਤ 'ਤੇ ਉਨ੍ਹਾਂ ਸ਼ਰਧਾਂਜਲੀ ਦੇਣ ਲਈ ਕਾਂਗਰਸੀ ਅਹੁਦੇਦਾਰਾਂ ਤੇ ਵਰਕਰਾਂ ਦੀ ਇਕ ਇਕੱਤਰਤਾ ਜ਼ਿਲ੍ਹਾ ਪ੍ਰਧਾਨ ਅਰੁਣ ਕੁਮਾਰ ਮਿੱਕੀ ਡੋਗਰਾ ਦੀ ਅਗਵਾਈ ਹੇਠ ਹੋਈ | ਇਸ ਮੌਕੇ ਉਨ੍ਹਾਂ ਕਿਹਾ ਕਿ ਊਦੇ ਚੰਦ ਸੋਨੀ ਇਕ ਸਨਮਾਨਿਤ ਡਿਪਲੋਮੈਟ ਸਨ, ਜਿਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਦੇਸ਼ ਦੀ ਅਗਵਾਈ ਅਨੇਕਾਂ ਮਹੱਤਵਪੂਰਨ ਅੰਤਰਰਾਸ਼ਟਰੀ ਮੰਚਾਂ 'ਤੇ ਕੀਤੀ | ਇਸ ਦੇ ਨਾਲ ਹੀ ਉਨ੍ਹਾਂ ਭਾਰਤੀ ਵਿਦੇਸ਼ ਸੇਵਾ 'ਚ ਰਹਿੰਦੇ ਹੋਏ ਦੇਸ਼ ਦੀ ਮਾਣ ਮਰਿਆਦਾ ਨੂੰ ਕੌਮੀ ਪੱਧਰ 'ਤੇ ਹੋਰ ਉੱਚਾ ਕਰਨ ਲਈ ਅਹਿਮ ਭੂਮਿਕਾ ਨਿਭਾਈ | ਉਨ੍ਹਾਂ ਕਿਹਾ ਕਿ ਸੇਵਾ ਮੁਕਤ ਹੋਣ ਤੋਂ ਬਾਅਦ ਵੀ ਊਦੇ ਸੋਨੀ ਸਮਾਜਿਕ ਤੇ ਲੋਕ ਭਲਾਈ ਦੇ ਕੰਮਾਂ 'ਚ ਜੁਟੇ ਰਹੇ | ਇਸ ਮੌਕੇ ਪਾਰਟੀ ਦੇ ਅਨੇਕਾਂ ਹੋਰ ਸੀਨੀਅਰ ਆਗੂਆਂ ਨੇ ਵੀ ਅੰਬਿਕਾ ਸੋਨੀ ਦੇ ਪਤੀ ਦੀ ਮੌਤ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ | ਇਸ ਮੌਕੇ ਸਾਬਕਾ ਵਿਧਾਇਕ ਪਵਨ ਕੁਮਾਰ ਆਦੀਆ, ਡਾ. ਕੁਲਦੀਪ ਨੰਦਾ, ਸੁੰਦਰ ਸ਼ਾਮ ਅਰੋੜਾ, ਰਜਨੀਸ਼ ਟੰਡਨ, ਸ਼ਹਿਰੀ ਪ੍ਰਧਾਨ ਨਵੀ ਰੇਹਲ, ਕੌਂਸਲਰ ਅਸ਼ੋਕ ਮਹਿਰਾ, ਕੌਂਸਲਰ ਬਲਵਿੰਦਰ ਕੌਰ, ਮੀਨਾ ਸ਼ਰਮਾ, ਆਸ਼ਾ ਦੱਤਾ, ਇੰਟਕ ਪ੍ਰਧਾਨ ਅਸ਼ਵਨੀ ਸ਼ਰਮਾ, ਮੋਹਨ ਲਾਲ ਪਹਿਲਵਾਨ ਸਮੇਤ ਵੱਡੀ ਗਿਣਤੀ 'ਚ ਕਾਂਗਰਸੀ ਵਰਕਰ ਹਾਜ਼ਰ ਸਨ |
ਪਿਛਲੀ ਖ਼ਬਰ ਦਸਮੇਸ਼ ਪਬਲਿਕ ਸਕੂਲ ਸੀਪਰੀਆਂ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਗੁਰਮਤਿ ਸੈਮੀਨਾਰ 25 ਤੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।