22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਡੀ. ਐਮ. ਆਦਰਸ਼ ਪਬਲਿਕ ਸੀ. ਸੈਕੰਡਰੀ ਸਕੂਲ ਚਨੌਰ ਵਿਖੇ ਦੀਵਾਲੀ ਤੇ ਬੰਦੀ ਛੋੜ ਦਿਵਸ ਮਨਾਇਆ

ਅਜੀਤ ਡੈਸਕ 22-10-2025
ਭੰਗਾਲਾ, 21 ਅਕਤੂਬਰ (ਬਲਵਿੰਦਰਜੀਤ ਸਿੰਘ ਸੈਣੀ)-ਡੀ. ਐਮ. ਆਦਰਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਚਨੌਰ ਵਿਖੇ ਦੀਵਾਲੀ ਤੇ ਬੰਦੀ ਛੋੜ ਦਿਵਸ ਨੂੰ ਬੱਚਿਆਂ ਨੇ ਬੜੀ ਧੂਮ ਧਾਮ ਨਾਲ ਮਨਾਇਆ | ਬੱਚਿਆਂ ਨੇ ਅੱਜ ਸਾਰਾ ਦਿਨ ਇਸ ਤਿਉਹਾਰ ਨੂੰ ਕਵਿਤਾਵਾਂ, ਲੋਕ ਨਾਚ ਰੰਗੋਲੀ, ਦੀਆ ਕੈਂਡਲ ਵਰਗੀਆਂ ਗਤੀਵਿਧੀਆਂ 'ਚ ਹਿੱਸਾ ਪਾ ਕੇ ਯਾਦਗਾਰ ਬਣਾਇਆ | ਇਸ ਮੌਕੇ ਬੱਚਿਆਂ ਨੇ ਸਹੁੰ ਚੁੱਕ ਕੇ ਗਰੀਨ ਦੀਵਾਲੀ ਮਨਾਉਣ ਦਾ ਭਰੋਸਾ ਦਵਾਇਆ ਅਤੇ ਬੱਚਿਆਂ ਨੇ ਰਲੀਮਲ ਕੇ ਸਕੂਲ ਦੇ ਪ੍ਰਾਂਗਣ 'ਚ 200 ਬੱਚਿਆਂ ਦੇ ਇਕੱਠ ਨੇ ਦੀਵਾ ਬਣਾਇਆ | ਪਿ੍ੰਸੀਪਲ ਗੁਲਸ਼ਨ ਰਿਸ਼ੀਰਾਜ ਨੇ ਬੱਚਿਆਂ ਨੂੰ ਸੇਫ਼ ਅਤੇ ਗਰੀਨ ਦੀਵਾਲੀ ਮਨਾਉਣ ਵਾਸਤੇ ਪ੍ਰੋਤਸਾਹਿਤ ਕੀਤਾ | ਸਹਿਜਵੀਰ ਸਿੰਘ ਨੇ ਬੰਦੀ ਛੋੜ ਦਿਵਸ ਬਾਰੇ ਬੱਚਿਆਂ ਨੂੰ ਇਸ ਦੇ ਇਤਿਹਾਸ ਬਾਰੇ ਜਾਣੂ ਕਰਵਾਇਆ | ਦੂਜੀ ਜਮਾਤ ਦੇ ਬੱਚਿਆਂ ਨੇ ਲੋਕ ਨਾਚ ਮੈਡਮ ਮੋਨਿਕਾ ਦੇ ਦਿਸ਼ਾ ਨਿਰਦੇਸ਼ ਵਿਚ ਕੀਤਾ ਤੇ ਬੱਚਿਆਂ ਦਾ ਮਨ ਮੋਹਿਆ | ਸਕੂਲ ਦੇ ਬੱਚਿਆਂ ਨੇ ਰੰਗ ਬਿਰੰਗੀ ਥੀਮ 'ਤੇ ਆਧਾਰਿਤ ਰੰਗੋਲੀ ਬਣਾਈ, ਜਿਸ ਨੇ ਸਾਰਿਆਂ ਦਾ ਮਨ ਮੋਹ ਲਿਆ | ਨਰਿੰਦਰ ਚੌਹਾਨ ਨੇ ਵੀ ਬੱਚਿਆਂ ਨੂੰ ਦੀਵਾਲੀ ਦੇ ਤਿਉਹਾਰ ਬਾਰੇ ਅਤੇ ਇਸ ਤਿਉਹਾਰ ਦੀ ਪਵਿੱਤਰਤਾ ਬਾਰੇ ਦੱਸਿਆ | ਮੈਡਮ ਸਨੇਹ ਰਿਸ਼ੀਰਾਜ ਨੇ ਬੱਚਿਆਂ ਨੂੰ ਅਜਿਹੀਆਂ ਗਤੀਵਿਧੀਆਂ 'ਚ ਹਿੱਸਾ ਲੈਣ ਵਾਸਤੇ ਪੇ੍ਰਰਨਾ ਦਿੱਤੀ | ਇਸ ਸਮੇਂ ਸਮੂਹ ਅਧਿਆਪਕ ਨੂੰ ਦੀਵਾਲੀ ਤੇ ਬੰਦੀ ਛੋੜ ਦਿਵਸ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ |
ਪਿਛਲੀ ਖ਼ਬਰ ਵਿਧਾਇਕ ਘੁੰਮਣ ਨੇ 129 ਲਾਭਪਾਤਰੀਆਂ ਨੂੰ 31.49 ਲੱਖ ਰੁਪਏ ਦੇ ਪ੍ਰਵਾਨਗੀ ਪੱਤਰ ਸੌਂਪੇ ਅਗਲੀ ਖ਼ਬਰ ਦਸਮੇਸ਼ ਪਬਲਿਕ ਸਕੂਲ ਸੀਪਰੀਆਂ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।