'ਅਜੀਤ' ਦੇ ਮਿਆਣੀ ਤੋਂ ਪੱਤਰਕਾਰ ਹਰਜਿੰਦਰ ਸਿੰਘ ਮੁਲਤਾਨੀ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ
ਅਜੀਤ ਡੈਸਕ
23-10-2025
ਟਾਂਡਾ ਉੜਮੁੜ, 22 ਅਕਤੂਬਰ (ਦੀਪਕ ਬਹਿਲ)- ਅਦਾਰਾ 'ਅਜੀਤ' ਦੇ ਮਿਆਣੀ ਤੋਂ ਸੀਨੀਅਰ ਪੱਤਰਕਾਰ ਹਰਜਿੰਦਰ ਸਿੰਘ ਮੁਲਤਾਨੀ ਦਾ ਬੀਤੀ ਰਾਤ ਦਿਲ ਦਾ ਦੌਰਾ ਪੈਣ ਕਾਰਨ ਅਚਨਚੇਤ ਦਿਹਾਂਤ ਹੋ ਗਿਆ | ਉਨ੍ਹਾਂ ਦੇ ਦਿਹਾਂਤ ਦੀ ਖਬਰ ਸੁਣਦਿਆਂ ਹੀ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ | ਸੀਨੀਅਰ ਪੱਤਰਕਾਰ ਹਰਜਿੰਦਰ ਸਿੰਘ ਮੁਲਤਾਨੀ ਆਪਣੇ ਪਿੱਛੇ ਪਤਨੀ ਜਸਵੀਰ ਕੌਰ ਅਤੇ ਆਪਣੀ ਬੇਟੀ ਤੇ ਇਕ ਬੇਟੇ ਨੂੰ ਛੱਡ ਗਏ ਹਨ | ਹਰਜਿੰਦਰ ਸਿੰਘ ਮੁਲਤਾਨੀ ਦੀ ਹੋਈ ਅਚਾਨਕ ਮੌਤ 'ਤੇ 'ਅਜੀਤ' ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਵਲੋਂ ਜਿੱਥੇ ਉਨ੍ਹਾਂ ਦੀ ਪਤਨੀ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਉੱਥੇ ਅਦਾਰਾ 'ਅਜੀਤ' ਤੇ ਵੱਖ-ਵੱਖ ਸਟੇਸ਼ਨਾਂ ਤੋਂ ਪੱਤਰਕਾਰ ਅਤੇ ਇੰਚਾਰਜ ਨਿਰੰਕਾਰ ਸਿੰਘ ਰਾਮਗੜ੍ਹੀਆ, ਦੀਪਕ ਬਹਿਲ, ਸੁਖਦੇਵ ਸਿੰਘ, ਹਰਜਿੰਦਰ ਸਿੰਘ ਮਸੀਤੀ, ਭਗਵਾਨ ਸਿੰਘ ਸੈਣੀ, ਕੁਲਬੀਰ ਸਿੰਘ ਗੁਰਾਇਆ ਤੇ ਜਗਜੀਤ ਸਿੰਘ ਭੁੱਲਰ, ਚੰਦਨ ਕੌਸ਼ਲ, ਗੁਰਜੀਤ ਸਿੰਘ ਭੰਮਰਾ, ਗੁਰਦੀਪ ਸਿੰਘ ਗੁਰਾਇਆ, ਬਲਵਿੰਦਰਜੀਤ ਸਿੰਘ ਸੈਣੀ, ਬਿਕਰਮ ਕਟੋਚ, ਰਾਜੀਵ ਓਸ਼ੋ, ਜੋਗਿੰਦਰ ਸਿੰਘ, ਪੁਨੀਤ ਭਾਰਦਵਾਜ, ਮਨੀਸ਼ਾ ਮਹਿਤਾ, ਸਰਬਜੀਤ ਸਿੰਘ ਖੁੱਡਾ, ਜਗਤਾਰ ਸਿੰਘ ਰਜਪਾਲਮਾ ਤੋਂ ਇਲਾਵਾ ਹੋਰ ਪੱਤਰਕਾਰਾਂ ਨੇ ਸਵਰਗੀ ਮੁਲਤਾਨੀ ਦੇ ਘਰ ਜਾ ਕੇ ਉਨ੍ਹਾਂ ਦੀ ਪਤਨੀ ਤੇ ਉਨ੍ਹਾਂ ਦੀ ਬੇਟੀ ਤੋਂ ਇਲਾਵਾ ਪਰਿਵਾਰਕ ਮੈਂਬਰਾਂ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ |