25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਵਿਧਾਇਕ ਘੁੰਮਣ ਵਲੋਂ ਮਹਾਰਾਣਾ ਪ੍ਰਤਾਪ ਯੂਥ ਕਲੱਬ ਨੂੰ ਚੈੱਕ ਭੇਟ

ਅਜੀਤ ਡੈਸਕ 24-10-2025
ਦਸੂਹਾ, 23 ਅਕਤੂਬਰ (ਕੌਸ਼ਲ)- ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਨੇ ਪਿੰਡ ਦੇ ਮਹਾਰਾਣਾ ਪ੍ਰਤਾਪ ਯੂਥ ਕਲੱਬ ਨੂੰ ਯੁਵਕਾਂ ਦੀ ਤਰੱਕੀ ਲਈ 50 ਹਜ਼ਾਰ ਦਾ ਚੈੱਕ ਭੇਟ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਯੂਥ ਕਲੱਬਾਂ ਨੂੰ ਮਜ਼ਬੂਤ ਬਣਾਉਣ ਲਈ ਵਚਨਬੱਧ ਹੈ | ਇਸ ਮੌਕੇ ਦਲਵੀਰ ਮਿਨਹਾਸ, ਅਸ਼ਵਨੀ ਮਿਨਹਾਸ, ਦਿਨੇਸ਼ ਠਾਕੁਰ, ਵਿਕੀ ਸਿੰਘ, ਮਾਸਟਰ ਸਰਦਾਰੀ, ਕਪਿਲ ਕੁਮਾਰ, ਅਨੂੰ ਮਿਨਹਾਸ, ਅਮਿੱਤ ਮਿਨਹਾਸ ਅਤੇ ਸੂਰਜ ਮਿਨਹਾਸ ਸਮੇਤ ਕਲੱਬ ਦੇ ਹੋਰ ਮੈਂਬਰ ਹਾਜ਼ਰ ਸਨ | ਵਿਧਾਇਕ ਘੁੰਮਣ ਨੇ ਕਿਹਾ ਕਿ ਯੂਥ ਕਲੱਬ ਨੌਜਵਾਨਾਂ ਦੀ ਤਾਕਤ ਹਨ, ਜਿਹੜੇ ਖੇਡਾਂ, ਸਮਾਜ ਸੇਵਾ ਅਤੇ ਨਸ਼ਾ ਮੁਕਤ ਅਭਿਆਨਾਂ ਰਾਹੀਂ ਸਮਾਜ ਵਿਚ ਜਾਗਰੂਕਤਾ ਪੈਦਾ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਯੂਥ ਕਲੱਬਾਂ ਨੂੰ ਖੇਡ ਕਿੱਟਾਂ ਅਤੇ ਸਾਮਾਨ ਵੰਡਿਆ ਜਾ ਰਿਹਾ ਹੈ ਤਾਂ ਜੋ ਪਿੰਡ ਪੱਧਰ 'ਤੇ ਖੇਡਾਂ ਨੂੰ ਨਵੀਂ ਰਫ਼ਤਾਰ ਮਿਲ ਸਕੇ | ਉਨ੍ਹਾਂ ਨੇ ਕਲੱਬ ਮੈਂਬਰਾਂ ਨੂੰ ਸ਼ਾਬਾਸ਼ ਦਿੰਦਿਆਂ ਕਿਹਾ ਕਿ ਜਵਾਨੀ ਹੀ ਰਾਜ ਦਾ ਭਵਿੱਖ ਹੈ, ਅਤੇ ਸਰਕਾਰ ਹਰ ਉਸ ਉਪਰਾਲੇ ਦਾ ਸਾਥ ਦੇਵੇਗੀ ਜੋ ਨੌਜਵਾਨਾਂ ਨੂੰ ਤਰੱਕੀ ਦੀ ਰਾਹ 'ਤੇ ਲੈ ਕੇ ਜਾਂਦਾ ਹੈ | ਮਹਾਰਾਣਾ ਪ੍ਰਤਾਪ ਯੂਥ ਕਲੱਬ ਦੇ ਮੈਂਬਰਾਂ ਨੇ ਵਿਧਾਇਕ ਘੁੰਮਣ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਯਕੀਨ ਦਿਵਾਇਆ ਕਿ ਉਹ ਸਰਕਾਰ ਦੀਆਂ ਨੀਤੀਆਂ ਤੇ ਵਿਕਾਸਕਾਰੀ ਯੋਜਨਾਵਾਂ ਨੂੰ ਲੋਕਾਂ ਤੱਕ ਪਹੁੰਚਾਉਣ ਵਿਚ ਅੱਗੇ ਰਹਿਣਗੇ |
ਪਿਛਲੀ ਖ਼ਬਰ ਮਿਹਨਤ, ਰਚਨਾਤਮਿਕਤਾ ਤੇ ਹੁਨਰ ਦਾ ਮਹੱਤਵ ਦਰਸਾਉਂਦਾ ਹੈ ਵਿਸ਼ਵਕਰਮਾ ਦਿਵਸ-ਜਿੰਪਾ ਅਗਲੀ ਖ਼ਬਰ ਪ੍ਰਧਾਨ ਧਾਮੀ ਵਲੋਂ ਮਹਾਨ ਕੀਰਤਨ ਸਮਾਗਮ ਦਾ ਪੋਸਟਰ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।