25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਗੁਰਮਤਿ ਸਮਾਗਮ ਤੇ ਨਗਰ ਕੀਰਤਨ 5 ਨੂੰ

ਅਜੀਤ ਡੈਸਕ 24-10-2025
ਹਰਿਆਣਾ, 23 ਅਕਤੂਬਰ (ਹਰਮੇਲ ਸਿੰਘ ਖੱਖ)-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਹੇਠ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੂੰ ਸਮਰਪਿਤ ਗੁਰਮਤਿ ਸਮਾਗਮ ਅਤੇ ਨਗਰ ਕੀਰਤਨ ਕੁਟੀਆ ਬਾਬਾ ਬਖ਼ਸ਼ੀਸ਼ ਸਿੰਘ ਪਿੰਡ ਸ਼ੇਰਪੁਰ ਖਾਮ ਵਿਖੇ 5 ਨਵੰਬਰ ਨੂੰ ਕੱਢਿਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਸੇਵਾਦਾਰ ਭਾਈ ਹਰਪ੍ਰੀਤ ਸਿੰਘ ਸ਼ੇਰਪੁਰ ਨੇ ਦੱਸਿਆ ਕਿ 5 ਨਵੰਬਰ ਦਿਨ ਬੁੱਧਵਾਰ ਨੂੰ ਸਵੇਰੇ 11 ਵਜੇ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰੇ ਕਰਨਗੇ, ਜਿਸ ਵਿਚ ਅਨੇਕਾਂ ਸੰਤ-ਮਹਾਂਪੁਰਸ਼ ਅਤੇ ਰਾਗੀ ਜਥੇ ਸ਼ਾਮਿਲ ਹੋਣਗੇ, ਜਦਕਿ ਸ਼ਾਮ 5 ਵਜੇ ਤੋਂ ਰਾਤ 9 ਵਜੇ ਤੱਕ ਗੁਰਮਤਿ ਸਮਾਗਮ ਹੋਵੇਗਾ | ਨਗਰ ਕੀਰਤਨ 'ਚ ਚਾਹ ਪਕੌੜਿਆਂ ਦੀ ਸੇਵਾ ਸਰਪੰਚ ਨਿਧਾਨ ਸਿੰਘ ਗਿੱਲ ਦੇ ਪਰਿਵਾਰ ਅਤੇ ਲੰਗਰ ਦੀ ਸੇਵਾ ਡਾ. ਕਮਲਜੀਤ ਸਿੰਘ ਗਿੱਲ ਪਰਿਵਾਰ ਵਲੋਂ ਹੋਵੇਗੀ |



ਪਿਛਲੀ ਖ਼ਬਰ ਗੁ. ਸ਼ਹੀਦਾਂ ਜੱਸੋਵਾਲ ਵਿਖੇ 29ਵਾਂ ਗੁਰਮਤਿ ਸਮਾਗਮ 1 ਨੂੰ ਅਗਲੀ ਖ਼ਬਰ ਸੇਂਟ ਸੋਲਜਰ ਸਕੂਲ ਦੇ ਵਿਦਿਆਰਥੀਆਂ ਨੇ ਭਾਈ ਦੂਜ ਦਾ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।