25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਸ਼ਿਵਪੁਰੀ ਮੁਕੇਰੀਆਂ 'ਚ ਦੀਵਾਲੀ ਦਾ ਤਿਉਹਾਰ ਮਨਾਇਆ

ਅਜੀਤ ਡੈਸਕ 24-10-2025
ਮੁਕੇਰੀਆਂ, 23 ਅਕਤੂਬਰ (ਰਾਮਗੜ੍ਹੀਆ)-ਸ਼ਿਵਪੁਰੀ 'ਚ ਦੀਵਾਲੀ 'ਤੇ ਸਰਵਪਿਤ੍ਰੀ ਮੁਕਤੀ ਏਵਮ ਮਾਨਵ ਦੇ ਸੰਸਥਾਪਕ ਕੁਮਾਰ ਪੇਂਟਰ ਨੇ ਆਪਣੇ ਸਾਥੀਆਂ ਨਾਲ ਦੀਵਾਲੀ ਦਾ ਤਿਉਹਾਰ ਮਨਾਇਆ | ਇਸ ਮੌਕੇ ਉਨ੍ਹਾਂ ਗੱਲਬਾਤ ਕਰਦਿਆਂ ਦੱਸਿਆ ਕਿ ਮੈਂ ਸ਼ਿਵ ਭੂਮੀ ਨੂੰ ਆਪਣੀ ਕਰਮ ਭੂਮੀ ਮੰਨਦਾ ਹਾਂ | ਮੈਂ ਅੰਤਿਮ ਸੰਸਕਾਰ ਦੀ ਸ਼ੈੱਡ ਬਣਾਉਣ 'ਚ ਸਹਿਯੋਗ ਕੀਤਾ ਅਤੇ ਮਹਾਦੇਵ ਸ਼ਿਵ ਮਹਾਰਾਜ ਦੀ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਕਰਵਾਈ ਜੋ ਇਕ ਛੋਟੇ ਜਿਹੇ ਬੂਟੇ ਦੇ ਰੂਪ 'ਚ ਸ਼ੁਰੂ ਹੋਇਆ ਸੀ ਉਹ ਹੁਣ ਇਕ ਬੋਹੜ ਦੇ ਦਰੱਖ਼ਤ ਵਿਚ ਖਿੜ ਕੇ ਸਾਰਿਆਂ ਨੂੰ ਪ੍ਰੇਰਿਤ ਕਰਦਾ ਹੈ | ਉਨ੍ਹਾਂ ਦੱਸਿਆ ਕਿ ਸ਼ਿਵਪੁਰੀ 'ਚ ਦੀਵਾਲੀ ਮਨਾਉਣ ਦਾ ਉਦੇਸ਼ ਅਤੇ ਰਵਾਇਤੀ ਤਰੀਕਾ ਹੋਰ ਥਾਵਾਂ 'ਤੇ ਦੀਵਾਲੀ ਤਿਉਹਾਰ ਨਾਲੋਂ ਵੱਖਰਾ ਹੈ | ਉਨ੍ਹਾਂ ਕਿਹਾ ਲਾਵਾਰਸ ਵਿਛੜੀਆਂ ਆਤਮਾਵਾਂ ਤੋਂ ਬਹੁਤ ਸਾਰੇ ਪੁੰਨ ਦੇ ਆਸ਼ੀਰਵਾਦ ਮਿਲੇ ਹਨ, ਜਿਸ ਕਾਰਨ ਉਹ ਇਸ ਤਿਉਹਾਰ ਨੂੰ ਮਨਾਉਣ ਦੇ ਯੋਗ ਹਨ | ਇਸ ਮੌਕੇ ਕਾਟਲ ਮਿਊਜ਼ੀਕਲ ਗਰੁੱਪ ਮੁਕੇਰੀਆਂ ਨੇ ਗਾਇਕ ਜੈਲਾ ਹਾਜੀਪੁਰ ਦੁਆਰਾ ਪੇਸ਼ ਕੀਤੇ ਗਏ ਭਜਨਾਂ ਨਾਲ ਦਰਸ਼ਕਾਂ ਨੂੰ ਮੰਤਰ ਮੁਗਧ ਕੀਤਾ | ਇਸ ਮੌਕੇ ਡਾ. ਲਿਪਟ ਸ਼ਰਮਾ, ਪੰਕਜ ਕੁਮਾਰ, ਵਿਸ਼ਾਲ ਕਟਲ, ਸੋਨੂੰ, ਮੰਗਾ ਮਾਹੀ, ਹਰਪ੍ਰੀਤ ਬੱਧਨ, ਸੁਭਾਸ਼ ਰਾਣਾ, ਰੁਦਰਾਂਸ਼ ਕੁਮਾਰ ਤੇ ਓਮੰਸ਼ ਕੁਮਾਰ ਸ਼ਾਮਿਲ ਸਨ |
ਪਿਛਲੀ ਖ਼ਬਰ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ 'ਚ ਗੁਰਦੁਆਰਾ ਸ੍ਰੀ ਹਰਿ ਜੀ ਸਹਾਇ ਵਿਖੇ ਕੀਰਤਨ ਸਮਾਗਮ ਅਗਲੀ ਖ਼ਬਰ ਸਰਕਾਰੀ ਸਕੂਲ ਥੇਂਦਾ-ਚਿਪੜਾ 'ਚ ਦੀਵਾਲੀ ਦਾ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।