23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

5ਵੀਂ ਵਾਰ ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਬਣਨ ਉਪਰੰਤ ਹੁਸ਼ਿਆਰਪੁਰ ਪਹੁੰਚਣ 'ਤੇ ਐਡਵੋਕੇਟ ਧਾਮੀ ਦਾ ਭਰਵਾਂ ਸਵਾਗਤ <br/>

ਅਜੀਤ ਡੈਸਕ 04-11-2025
ਹੁਸ਼ਿਆਰਪੁਰ, 3 ਨਵੰਬਰ (ਬਲਜਿੰਦਰਪਾਲ ਸਿੰਘ)- ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 5ਵੀਂ ਵਾਰ ਪ੍ਰਧਾਨ ਬਣਨ ਉਪਰੰਤ ਦੇਰ ਸ਼ਾਮ ਹੁਸ਼ਿਆਰਪੁਰ ਪਹੁੰਚਣ 'ਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਵੱਖ ਵੱਖ ਜਥੇਬੰਦੀਆਂ ਅਤੇ ਸ਼ਹਿਰ ਵਾਸੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ | ਇਸ ਮੌਕੇ ਵੱਡੀ ਗਿਣਤੀ 'ਚ ਸ਼ੋ੍ਰਮਣੀ ਅਕਾਲੀ ਦਲ ਦੇ ਆਗੂ ਅਤੇ ਵਰਕਰ ਵੀ ਹਾਜ਼ਰ ਸਨ | ਇਸ ਮੌਕੇ ਐਡਵੋਕੇਟ ਧਾਮੀ ਨੂੰ ਵਧਾਈ ਦਿੰਦਿਆਂ ਆਗੂਆਂ ਨੇ ਕਿਹਾ ਕਿ ਸ. ਹਰਜਿੰਦਰ ਸਿੰਘ ਧਾਮੀ ਦੀ ਅਗਵਾਈ 'ਚ ਸ਼੍ਰੋਮਣੀ ਕਮੇਟੀ ਨੇ ਧਾਰਮਿਕ ਅਤੇ ਸਮਾਜਿਕ ਖੇਤਰ ਵਿਚ ਸ਼ਲਾਘਾਯੋਗ ਕੰਮ ਕੀਤੇ ਹਨ, ਜਿਸਦੇ ਚੱਲਦਿਆਂ ਕੌਮ ਵੱਲੋਂ 5ਵੀਂ ਵਾਰ ਉਨ੍ਹਾਂ ਨੂੰ ਇਹ ਸੇਵਾ ਬਖ਼ਸ਼ੀ ਗਈ ਹੈ | ਉਨ੍ਹਾਂ ਕਿਹਾ ਕਿ ਧਾਮੀ ਵਰਗੇ ਇਮਾਨਦਾਰ ਅਤੇ ਸਾਫ਼ ਅਕਸ ਵਾਲੇ ਆਗੂ ਆਪਣੇ ਆਪ 'ਚ ਹੀ ਇਕ ਮਿਸਾਲ ਹਨ ਜੋ ਬਿਨਾਂ ਕਿਸੇ ਦਿਖਾਵੇ ਦੇ ਸਿੱਖ ਪੰਥ ਦੀ ਸੇਵਾ ਕਰ ਰਹੇ ਹਨ | ਐਡਵੋਕੇਟ ਧਾਮੀ ਨੇ ਕਿਹਾ ਕਿ ਸਿੱਖ ਕੌਮ ਨੇ ਜੋ 5ਵੀਂ ਵਾਰ ਉਨ੍ਹਾਂ ਨੂੰ ਇਹ ਸੇਵਾ ਬਖ਼ਸ਼ੀ ਹੈ, ਉਹ ਉਸ ਨੰੂ ਖਿੜੇ ਮੱਥੇ ਪ੍ਰਵਾਨ ਕਰਦੇ ਹਨ ਅਤੇ ਉਹ ਸਿੱਖ ਕੌਮ ਦੀ ਸੇਵਾ 'ਚ ਨਿਰੰਤਰ ਯੋਗਦਾਨ ਪਾਉਂਦੇ ਰਹਿਣਗੇ | ਉਨ੍ਹਾਂ ਕਿਹਾ ਕਿ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਵਿਚ ਹੋਰ ਵਧੇਰੇ ਯਤਨ ਕੀਤੇ ਜਾਣਗੇ ਤੇ ਖ਼ਾਸ ਕਰਕੇ ਨੌਜਵਾਨ ਵਰਗ ਨੂੰ ਸਿੱਖੀ ਨਾਲ ਜੋੜਨ ਲਈ ਜਾਗਰੂਕ ਕੀਤਾ ਜਾਵੇਗਾ | ਇਸ ਮੌਕੇ ਵਰਿੰਦਰ ਸਿੰਘ ਬਾਜਵਾ ਸਾਬਕਾ ਸੰਸਦ ਮੈਂਬਰ, ਸਾਬਕਾ ਸੀਨੀਅਰ ਡਿਪਟੀ ਮੇਅਰ ਪ੍ਰੇਮ ਸਿੰਘ ਪਿੱਪਲਾਂਵਾਲਾ, ਬਿਕਰਮਜੀਤ ਸਿੰਘ ਕਲਸੀ, ਨਰਿੰਦਰ ਸਿੰਘ, ਰੂਪ ਲਾਲ ਥਾਪਰ, ਸੰਤੋਖ ਸਿੰਘ ਔਜਲਾ, ਅਵਤਾਰ ਸਿੰਘ ਲਾਇਲ, ਹਰਸਿਮਰਨ ਸਿੰਘ ਹਰਜੀ ਬਾਜਵਾ, ਪਿ੍ੰ. ਹਰਜਿੰਦਰ ਸਿੰਘ ਸਰਕਲ ਪ੍ਰਧਾਨ ਹਰਿਆਣਾ, ਗੁਰਜੀਤ ਸਿੰਘ ਨੀਲਾ ਨਲੋਆ, ਲਵਲੀ ਪਹਿਲਵਾਨ, ਸ਼ਿਵਰਾਜ ਕੁਮਾਰੀ, ਪਿ੍ੰ. ਰੀਟਾ ਸੈਣੀ, ਦਮਨਜੀਤ ਸਿੰਘ, ਰਵਿੰਦਰਪਾਲ ਸਿੰਘ ਸੂਚ, ਮਨਪ੍ਰੀਤ ਸਿੰਘ ਮੱਲ੍ਹੀ, ਮਨਵਿੰਦਰ ਸਿੰਘ ਸੂਚ, ਅਵਤਾਰ ਸਿੰਘ ਤਾਰੀ, ਅੰਮਿ੍ਤਪਾਲ ਸਿੰਘ, ਗੁਰਕੀਰਤ ਪ੍ਰਤਾਪ ਸਿੰਘ, ਜਸਕਰਨ ਸਿੰਘ ਜੱਸੀ, ਲਖਵੀਰ ਸਿੰਘ ਭਾਰਜ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਪੁਲਿਸ ਵਲੋਂ ਵੱਖ-ਵੱਖ ਥਾਵਾਂ ਤੋਂ ਨਸ਼ੀਲੇ ਪਦਾਰਥ ਬਰਾਮਦ ਅਗਲੀ ਖ਼ਬਰ ਸਪਰਿੰਗਡੇਲਜ਼ ਪਬਲਿਕ ਸਕੂਲ ਗਾਲੜੀਆਂ ਮੁਕੇਰੀਆਂ ਵਿਖੇ ਭਾਸ਼ਨ ਮੁਕਾਬਲਾ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।